ਸ਼੍ਰੀ ਦੁਰਗਿਆਣਾ ਮੰਦਰ ਵਿਖੇ ਮਾਡਲ ਬੀਬੀ ਨੂੰ ਵੀਡੀਓ ਬਣਾਉਣੀ ਪੈ ਗਈ ਮਹਿੰਗੀ, ਹੋ ਗਈ ਕਾਰਵਾਈ

Thursday, Jul 03, 2025 - 02:32 PM (IST)

ਸ਼੍ਰੀ ਦੁਰਗਿਆਣਾ ਮੰਦਰ ਵਿਖੇ ਮਾਡਲ ਬੀਬੀ ਨੂੰ ਵੀਡੀਓ ਬਣਾਉਣੀ ਪੈ ਗਈ ਮਹਿੰਗੀ, ਹੋ ਗਈ ਕਾਰਵਾਈ

ਅੰਮ੍ਰਿਤਸਰ(ਆਰ. ਗਿੱਲ)- ਬੀਤੇ ਦਿਨੀਂ ਅੰਮ੍ਰਿਤਸਰ ਦੀ ਇਕ ਔਰਤ ਵੱਲੋਂ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਵੀਡੀਓ ਬਣਾ ਕੇ ਅਤੇ ਉਸ ’ਤੇ ਪੰਜਾਬੀ ਗੀਤ ਲਾ ਕੇ ਮਾਡਲਿੰਗ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਅਤੇ ਹਿੰਦੂ ਸੰਤ ਸਮਾਜ ਦੇ ਸਖ਼ਤ ਨੋਟਿਸ ਤੋਂ ਬਾਅਦ  ਉਸ ਔਰਤ ਨੇ ਮੰਦਰ ਸ਼੍ਰੀ ਰਾਮ ਬਾਲਾਜੀ ਧਾਮ ਵਿਖੇ ਸੰਤ ਸਮਾਜ ਦੀ ਮੌਜੂਦਗੀ ਵਿਚ ਮੁਆਫੀ ਮੰਗੀ ਹੈ। ਸੰਤ ਸਮਾਜ ਵੱਲੋਂ ਇਸ ਔਰਤ ਨੂੰ 7 ਦਿਨ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਦੋ ਘੰਟੇ ਪ੍ਰਕਿਰਮਾ ਦੀ ਸਫਾਈ ਕਰਨ ਦੀ ਦਿੱਤੀ ਸਜ਼ਾ ਅਤੇ ਤਾੜਨਾ ਕੀਤੀ ਹੈ ਕਿ ਜੇਕਰ ਇਹ ਔਰਤ 7 ਦਿਨ ਸੇਵਾ ਨਹੀਂ ਕਰਦੀ ਜਾਂ ਫਿਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰਦੀ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕਾਰਵਾਈ ਜਾਵੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

ਮੰਦਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰੱਸਟ ਘੰਣੂਪੁਰ ਕਾਲੇ ਵਿਖੇ ਜਗਤਗੁਰੂ ਸਵਾਮੀ ਸ੍ਰੀ ਅਸ਼ਨੀਲ ਜੀ ਮਹਾਰਾਜ, ਮਹਾਮੰਡਲੇਸ਼ਵਰ ਸ਼੍ਰੀ ਮੰਕਲੇਸ਼ਵਰ ਜੀ, ਵਿਸ਼ਾਲ ਜੀ ਮਹਾਰਾਜ, ਸੰਤ ਧਿਆਨ ਪ੍ਰਕਾਸ਼, ਸੰਤ ਸੰਜੀਵ ਜੀ ਦੀ ਮੌਜੂਦਗੀ ਵਿਚ ਮਹਿਲਾ ਨੇ ਲਿਖਤੀ ਤੌਰ ’ਤੇ ਮੁਆਫੀ ਮੰਗਦਿਆਂ ਕਿਹਾ ਕਿ ਮੇਰੇ ਕੋਲੋਂ ਗ਼ਲਤੀ ਹੋਈ ਹੈ ਮੈਂ ਪੂਰੇ ਸੰਤ ਸਮਾਜ ਕੋਲੋਂ ਅਤੇ ਜਿਸ ਕਿਸੇ ਦੇ ਮਨ ਨੂੰ ਵੀ ਠੇਸ ਲੱਗੀ ਹੈ, ਮੈਂ ਉਸ ਕੋਲੋਂ ਵੀ ਮੁਆਫ਼ੀ ਮੰਗਦੀ ਹਾਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਦਰ ਸ਼੍ਰੀ ਰਾਮ ਬਾਲਾਜੀ ਧਾਮ ਚੈਰੀਟੇਬਲ ਟਰੱਸਟ ਘੰਣੂਪੁਰ ਕਾਲੇ ਵਿਖੇ ਜਗਤਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਇਸ ਮਹਿਲਾ ਨੇ ਸੰਤ ਸਮਾਜ ਕੋਲੋਂ ਮੁਆਫੀ ਮੰਗ ਲਈ ਹੈ ਅਤੇ ਸੰਤ ਸਮਾਜ ਨੇ ਵੀ ਉਸ ਨੂੰ ਮੁਆਫ ਕਰ ਦਿੱਤਾ ਹੈ।

ਇਹ ਵੀ ਪੜ੍ਹੋਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

ਉਨ੍ਹਾਂ ਕਿਹਾ ਕਿ ਇਸ ਔਰਤ ਨੂੰ ਰੋਜ਼ਾਨਾ 7 ਦਿਨ ਵਾਸਤੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਪ੍ਰਕਿਰਮਾ ਵਿਚ ਸਫਾਈ ਦੀ ਸਜ਼ਾ ਲਗਾਈ ਗਈ ਹੈ। ਉਨ੍ਹਾਂ ਔਰਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਇਸ ਨੂੰ ਸਜ਼ਾ ਨਾ ਸਮਝੇ ਸਗੋਂ ਸੇਵਾ ਸਮਝ ਕੇ ਪ੍ਰਕਿਰਮਾ ਦੀ ਸੇਵਾ ਕਰੇ। ਨਾਲ ਹੀ ਉਨ੍ਹਾਂ ਤਾੜਨਾ ਕੀਤੀ ਕਿ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਜੇਕਰ ਦੁਬਾਰਾ ਇਹ ਗ਼ਲਤੀ ਹੋਈ ਜਾਂ ਫਿਰ ਸ਼੍ਰੀ ਦੁਰਗਿਆਣਾ ਮੰਦਰ ਵਿਖੇ 7 ਦਿਨ ਸਫਾਈ ਦੀ ਸੇਵਾ ਪੂਰੀ ਨਾ ਕੀਤੀ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News