ਭਾਰਤੀ ਸੁਪਰ ਫੂਡਜ਼ ''ਤੇ ਦਿੱਤਾ ਜਾਵੇ ਜ਼ੋਰ : ਹਰਸਿਮਰਤ ਬਾਦਲ

Monday, Jun 22, 2020 - 11:49 PM (IST)

ਭਾਰਤੀ ਸੁਪਰ ਫੂਡਜ਼ ''ਤੇ ਦਿੱਤਾ ਜਾਵੇ ਜ਼ੋਰ : ਹਰਸਿਮਰਤ ਬਾਦਲ

ਚੰਡੀਗੜ੍ਹ,(ਅਸ਼ਵਨੀ): ਕੇਂਦਰੀ ਫੂਡ ਸਪਲਾਈ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਤੱਤਕਾਲ ਖਾਣ ਲਈ ਤਿਆਰ ਭੋਜਨ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕੋਵਿਡ-19 ਖਿਲਾਫ ਆਪਣੀ ਕੁਸ਼ਲਤਾ ਕਾਰਣ ਪੱਛਮੀ ਦੁਨੀਆਂ ਵਿਚ ਭਾਰਤ ਦੇ ਸੁਪਰ ਫੂਡਜ਼ 'ਤੇ ਜ਼ੋਰ ਦਿੱਤਾ। ਮੰਤਰੀ ਨੇ ਫੂਡ ਪ੍ਰੋਸੈਸਿੰਗ ਐਕਸਕਲੂਸਿਵ ਇੰਵੇਸਟਮੈਂਟ ਫੋਰਮ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਇਸ ਸਮੇਂ ਦੁਨੀਆਂ ਦਾ ਧਿਆਨ ਪੋਸ਼ਣ ਭੋਜਨ 'ਤੇ ਹੈ ਅਤੇ ਸੰਸਾਰਿਕ ਬਾਜ਼ਾਰ ਵਿਚ ਇਹੀ ਸਮਾਂ ਭਾਰਤ ਨੂੰ ਅੱਗੇ ਵਧਾਉਣ ਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਨੇ ਭਾਰਤ ਵਿਚ ਕਾਰੋਬਾਰ ਕਰਣ ਦੇ ਘਰੇਲੂ ਅਤੇ ਵਿਦੇਸ਼ੀ ਦੋਨਾਂ ਨਿਵੇਸ਼ਕਾਂ ਦੇ ਨਾਲ ਕੰਮ ਕਰਣ ਲਈ ਨਿਵੇਸ਼ ਭਾਰਤ ਵਿਚ ਇਕ ਸਮਰਪਤ ਇੰਵੇਸਟਮੈਂਟ ਫੈਸੀਲੇਸ਼ਨ ਸੇਲ ਦੀ ਸਥਾਪਨਾ ਕੀਤੀ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੁਨੀਆਂ ਫੂਡ ਸਪਲਾਈ ਖੇਤਰ ਨੂੰ ਨਵੀਂ ਚੁਣੌਤੀਆਂ ਦੇ ਨਾਲ ਵੇਖ ਰਹੀ ਹੈ ਜੋ ਲਾਕਡਾਊਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਨਾਲ-ਨਾਲ ਟ੍ਰਾਂਸਪੋਰਟ ਅਤੇ ਰਸਦ ਦੀ ਕਮੀ ਕਾਰਨ ਉਪਜ ਦੀ ਭਾਰੀ ਬਰਬਾਦੀ ਦਾ ਵੀ ਮੁੱਦਾ ਸੀ। ਇਸ ਸਾਰੇ ਮੁੱਦਿਆਂ ਕਾਰਨ ਨਵੇਂ ਮੌਕੇ ਖੋਲ੍ਹੇ ਗਏ ਹਨ ਜਿਸਦੇ ਨਾਲ 180 ਤੋਂ ਵੀ ਜ਼ਿਆਦਾ ਸੰਸਾਰਿਕ ਨਿਵੇਸ਼ਕਾਂ, ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਲਈ ਇਕ ਹੀ ਸਮਾਂ ਵਿਚ ਇਕ ਹੀ ਸਥਾਨ 'ਤੇ ਰਹਿਣਾ ਸੰਭਵ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਸਾਰੇ ਖੇਤਰਾਂ ਵਿਚ ਭਾਰੀ ਮੌਕੇ ਹਨ ਅਤੇ ਕਈ ਫੂਡ ਸਪਲਾਈ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਵਲੋਂ ਫੰਡ ਕੀਤੀ ਗਏ ਪ੍ਰੋਜੈਕਟਾਂ ਨੂੰ ਵੀ ਹਾਲ ਹੀ ਵਿਚ ਨਵੇਂ ਖੇਤਰਾਂ ਤੋਂ ਨਵੇਂ ਆਰਡਰ ਮਿਲ ਰਹੇ ਹਨ।

ਫੋਰਮ ਵਿਚ ਆਂਧਰਾਪ੍ਰਦੇਸ਼, ਆਸਾਮ, ਮੱਧਪ੍ਰਦੇਸ਼, ਪੰਜਾਬ ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਸਮੇਤ ਸੰਘ ਅਤੇ ਛੇ ਰਾਜ ਸਰਕਾਰਾਂ ਦੇ ਸਭ ਤੋਂ ਸੀਨੀਅਰ ਨੀਤੀ ਨਿਰਮਾਤਾਵਾਂ ਨੇ ਭਾਗ ਲਿਆ। ਫੋਰਮ ਵਿਚ 18 ਦੇਸ਼ਾਂ ਦੀਆਂ 180 ਕੰਪਨੀਆਂ ਨੇ ਵੀ ਭਾਗ ਲਿਆ। ਨਿਵੇਸ਼ ਮੰਚ ਵੇਬਿਨਾਰ ਵਿਚ ਫੂਡ ਸਪਲਾਈ ਉਦਯੋਗ ਮੰਤਰੀ ਰਾਮੇਸ਼ਵਰ ਤੇਲੀ, ਆਂਧਰਾਪ੍ਰਦੇਸ਼ ਨਿਵੇਸ਼, ਬੁਨਿਆਦੀ ਢਾਂਚਾ, ਉਦਯੋਗ ਅਤੇ ਵਣਜ ਮੰਤਰੀ ਮੇਕਾਪਤੀ ਗੌਥਮ ਰੈੱਡੀ, ਆਸਾਮ ਦੇ ਉਦਯੋਗ ਮੰਤਰੀ ਚੰਦਰ ਮੋਹਨ ਪਟੋਵਰੀ ਅਤੇ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈਇੰਦਰ ਸਿੰਗਲਾ ਵੀ ਮੌਜੂ਼ਦ ਸਨ।

 


author

Deepak Kumar

Content Editor

Related News