ਪਾਕਿ ਲਈ ਜਾਸੂਸੀ ਕਰ ਰਿਹਾ ਭਾਰਤੀ ਫੌਜੀ ਗ੍ਰਿਫਤਾਰ

Friday, May 17, 2019 - 09:51 PM (IST)

ਪਾਕਿ ਲਈ ਜਾਸੂਸੀ ਕਰ ਰਿਹਾ ਭਾਰਤੀ ਫੌਜੀ ਗ੍ਰਿਫਤਾਰ

ਅੰਮ੍ਰਿਤਸਰ, (ਸੰਜੀਵ)— ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਮੰਨੀ ਜਾਂਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰ ਰਹੇ ਭਾਰਤੀ ਸੈਨਾ ਦੇ ਜਵਾਨ ਪਿੰ੍ਰਸਦੀਪ ਸਿੰਘ ਵਾਸੀ ਘਣੂਪੁਰ ਕਾਲੇ ਛੇਹਰਟਾ ਨੂੰ ਅੱਜ ਦਿਹਾਤੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪਿੰ੍ਰਸਦੀਪ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਕੰਮ ਕਰ ਰਿਹਾ ਸੀ, ਜੋ ਸ਼੍ਰੀਨਗਰ 'ਚ ਬੈਠ ਕੇ ਵਟਸਐਪ ਅਤੇ ਫੇਸਬੁੱਕ ਜ਼ਰੀਏ ਪਾਕਿਸਤਾਨ ਨੂੰ ਭਾਰਤੀ ਸੈਨਾ ਦੀਆਂ ਖੁਫੀਆ ਜਾਣਕਾਰੀਆਂ ਦੇ ਨਾਲ-ਨਾਲ ਸੰਵੇਦਨਸ਼ੀਲ ਦਸਤਾਵੇਜ਼ ਅਤੇ ਸੈਨਾ ਦੀਆਂ ਲੋਕੇਸ਼ਨਾਂ ਭੇਜ ਰਿਹਾ ਸੀ। ਪੁਲਸ ਨੇ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਜਾਸੂਸ ਪਿੰ੍ਰਸਦੀਪ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 3/4/5/9 ਆਫੀਸ਼ੀਅਲ ਸੀਕਰੇਟ ਐਕਟ 1923 ਅਧੀਨ ਕੇਸ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਹੈ।
ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਅੱਜ ਇਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਜਾਸੂਸ ਭਾਰਤੀ ਫੌਜੀ ਪਿੰ੍ਰਸਦੀਪ ਦੇ ਕਬਜ਼ੇ 'ਚੋਂ 2 ਮੋਬਾਇਲ, ਭਾਰਤੀ ਸੈਨਾ ਦੀਆਂ ਸ਼ੱਕੀ ਤਸਵੀਰਾਂ, ਸੈਨਾ ਦੀ ਮੂਵਮੈਂਟ ਡਿਟੇਲ ਅਤੇ ਛਾਉਣੀਆਂ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ ਦੇ ਦਸਤਾਵੇਜ਼ ਬਰਾਮਦ ਕੀਤੇ ਹਨ।

ਮੁੱਢਲੀ ਜਾਂਚ 'ਚ ਹੋਏ ਖੁਲਾਸੇ
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਕੰਮ ਕਰ ਰਹੇ ਭਾਰਤੀ ਸੈਨਾ ਦੇ ਜਵਾਨ ਪਿੰ੍ਰਸਦੀਪ ਸਿੰਘ ਨੇ ਮੁੱਢਲੀ ਜਾਂਚ ਵਿਚ ਕਈ ਅਹਿਮ ਖੁਲਾਸੇ ਕੀਤੇ, ਜਿਨ੍ਹਾਂ ਨੂੰ ਅੰਦਰੂਨੀ ਸੁਰੱਖਿਆ ਦਾ ਹਵਾਲਾ ਦੇ ਕੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਪੱਤਰਕਾਰਾਂ ਨਾਲ ਸਾਂਝਾ ਨਹੀਂ ਕੀਤਾ ਪਰ ਉਨ੍ਹਾਂ ਦੱਸਿਆ ਕਿ 9 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਭਾਰਤੀ ਸੈਨਾ ਦਾ ਜਵਾਨ ਮਲਕੀਤ ਸਿੰਘ ਅਤੇ ਪਿੰ੍ਰਸਦੀਪ ਸਿੰਘ ਦੋਵੇਂ ਮਿਲ ਕੇ ਪਾਕਿਸਤਾਨ ਲਈ ਜਾਸੂਸੀ ਕਰ ਰਹੇ ਸਨ। ਇਹ ਦੋਵੇਂ ਪਾਕਿਸਤਾਨ ਵਿਚ ਬੈਠੇ ਡਰੱਗ ਸਮੱਗਲਰਾਂ ਦੇ ਵੀ ਸੰਪਰਕ ਵਿਚ ਸਨ। ਸੋਸ਼ਲ ਮੀਡੀਆ ਜ਼ਰੀਏ ਖੁਫੀਆ ਜਾਣਕਾਰੀਆਂ ਆਈ. ਐੱਸ. ਆਈ. ਨੂੰ ਮੁਹੱਈਆ ਕਰਵਾਉਂਦੇ ਸਨ, ਜਿਸ ਦੇ ਬਦਲੇ ਸਰਹੱਦ ਪਾਰ ਤੋਂ ਇਨ੍ਹਾਂ ਨੂੰ ਡਰੱਗ ਬਰਾਮਦ ਕਰਵਾਈ ਜਾਂਦੀ ਸੀ, ਜਿਸ ਬਾਰੇ ਹੋਰ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੱਡੇ ਅਤੇ ਅਹਿਮ ਖੁਲਾਸੇ ਹੋਣ ਦੀ ਵੀ ਸੰਭਾ


author

KamalJeet Singh

Content Editor

Related News