ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਭਾਰਤੀ ਡਿਪਲੋਮੈਟ ਤੇ ਅੰਬੈਸੀ, ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ

Thursday, Aug 10, 2023 - 06:05 PM (IST)

ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਭਾਰਤੀ ਡਿਪਲੋਮੈਟ ਤੇ ਅੰਬੈਸੀ, ਸੋਸ਼ਲ ਮੀਡੀਆ ਨੂੰ ਬਣਾਇਆ ਹਥਿਆਰ

ਜਲੰਧਰ (ਇੰਟ.) :  ਅਮਰੀਕਾ, ਇੰਗਲੈਂਡ, ਕੈਨੇਡਾ ਤੇ ਆਸਟ੍ਰੇਲੀਆ ਸਮੇਤ ਅਨੇਕਾਂ ਦੇਸ਼ ਭਾਰਤ ਖਿਲਾਫ ਗਲਤ ਪ੍ਰਚਾਰ ਫੈਲਾਉਣ ਦੇ ਕੇਂਦਰ ਬਣ ਗਏ ਹਨ। ਭਾਰਤ ਵਿਰੋਧੀ ਸ਼ਕਤੀਆਂ ਗਲਤ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਵੱਡੇ ਹਥਿਆਰ ਦੇ ਰੂਪ ਵਿਚ ਕਰ ਰਹੀਆਂ ਹਨ। ਭਾਰਤ ਦਾ ਅਕਸ ਖਰਾਬ ਕਰਨ ਲਈ ਅਨੇਕਾਂ ਸੰਸਥਾਵਾਂ ਤੇ ਸੋਸ਼ਲ ਮੀਡੀਆ ਅਕਾਊਂਟਸ ਇੰਝ ਪ੍ਰਚਾਰ ਕਰ ਰਹੇ ਹਨ ਜਿਵੇਂ ਭਾਰਤ ਵਿਚ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਹੋ ਰਹੀ ਹੋਵੇ। ਖਾਲਿਸਤਾਨ ਸਮਰਥਕ ਅਜਿਹੀ ਪ੍ਰਚਾਰ ਸਮੱਗਰੀ ਦੀ ਵਰਤੋਂ ਭਾਰਤ ਵਿਰੋਧੀ ਏਜੰਡੇ ਦੇ ਤਹਿਤ ਕਰਦੇ ਹਨ ਤਾਂ ਜੋ ਭਾਰਤ ਵਿਚ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦਿੱਤੀ ਜਾ ਸਕੇ। ਫੈਕਟ ਚੈਕਿੰਗ ਵੈੱਬਸਾਈਟ ਡਿਜੀਟਲ ਫੋਰੈਂਸਿਕ ਰਿਸਰਚ ਐਂਡ ਐਨਾਲਿਟਿਕਸ ਸੈਂਟਰ ਨੇ ਖਾਲਿਸਤਾਨੀ ਏਜੰਡੇ ਸਬੰਧੀ ਇਕ ਪ੍ਰਚਾਰ ਰਿਪੋਰਟ ਜਾਰੀ ਕੀਤੀ ਹੈ। ਇਹ ਰਿਪੋਰਟ 4 ਬਿੰਦੂਆਂ ਦੇ ਆਲੇ-ਦੁਆਲੇ ਘੁੰਮਦੀ ਹੈ।

ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’

15 ਅਗਸਤ ਨੂੰ ਅੰਬੈਸੀ ਘੇਰਨ ਦੀ ਦਿੱਤੀ ਚਿਤਾਵਨੀ
ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ’ਚ ਖਾਲਿਸਤਾਨ ਸਮਰਥਕਾਂ ਨੇ ਨਾ ਸਿਰਫ਼ ਪਨਾਹ ਲਈ ਹੋਈ ਹੈ, ਸਗੋਂ ਇਹ ਆਸਾਨੀ ਨਾਲ ਭਾਰਤ ਵਿਰੋਧੀ ਸਰਗਰਮੀਆਂ ਨੂੰ ਵੀ ਅੰਜਾਮ ਦੇ ਰਹੇ ਹਨ। ਫਿਲਹਾਲ ਖਾਲਿਸਤਾਨੀ ਸੰਗਠਨਾਂ ਦੇ ਨਿਸ਼ਾਨੇ ’ਤੇ ਭਾਰਤੀ ਰਾਜਦੂਤ ਅਤੇ ਅੰਬੈਸੀਆਂ ਹਨ। ਇਸ ਕਾਰਨ ਅੰਬੈਸੀ ਨਾਲ ਜੁੜੇ ਮਿਸ਼ਨ ਨੂੰ ਚਲਾਉਣ ਵਿਚ ਰੁਕਾਵਟ ਵੀ ਆ ਰਹੀ ਹੈ। ਹੁਣੇ ਜਿਹੇ ਕੈਨੇਡਾ ਵਿਚ ਖਾਲਿਸਤਾਨ ਸਮਰਥਕਾਂ ਨੇ ਡਿਪਲੋਮੈਟ ਦੇ ਵਾਂਟਿਡ ਦੇ ਪੋਸਟਰ ਲਾਏ। ਹਾਲਾਂਕਿ ਉੱਥੇ ਮੌਜੂਦ ਭਾਰਤੀਆਂ ਨੇ ਇਸ ਦਾ ਸਖਤ ਵਿਰੋਧ ਕੀਤਾ। ਭਾਰਤੀ ਅਧਿਕਾਰੀਆਂ ਅਨੁਸਾਰ ਭਾਰਤ ਵਿਰੋਧੀ ਘਟਨਾਵਾਂ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਦਿੱਤੀ ਗਈ ਹੈ। ਖਾਲਿਸਤਾਨ ਸਮਰਥਕਾਂ ਨੇ ਅਗਲੀ 15 ਅਗਸਤ ਨੂੰ ਅੰਬੈਸੀ ਨੂੰ ਘੇਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਏ. ਬੀ. ਪੀ. ਨਿਊਜ਼ ਅਨੁਸਾਰ ਖਾਲਿਸਤਾਨ ਸਮਰਥਕਾਂ ਨੇ ਯੂਨਾਈਟਿਡ ਕਿੰਗਡਮ, ਅਮਰੀਕਾ ਤੇ ਕੈਨੇਡਾ ਵਿਚ ਬੀਤੀ 8 ਜੁਲਾਈ ਨੂੰ ਭਾਰਤ ਵਿਰੋਧੀ ਰੈਲੀ ਕੱਢੀ ਸੀ। ਰੈਲੀ ਦਾ ਆਯੋਜਨ ‘ਕਿਲ ਇੰਡੀਆ’ ਬੈਨਰ ਦੇ ਅਧੀਨ ਕੀਤਾ ਗਿਆ ਸੀ। ਹਾਲਾਂਕਿ ਭਾਰਤ ਵਿਰੋਧੀ ਰੈਲੀਆਂ ਦੇ ਖ਼ਿਲਾਫ਼ ਹੁਣ ਭਾਰਤੀ ਵੀ ਇਕਜੁਟ ਹੋਣ ਲੱਗੇ ਹਨ। ਖਾਲਿਸਤਾਨੀਆਂ ਦੇ ਸਾਹਮਣੇ ਇਹ ਲੋਕ ਤਿਰੰਗੇ ਦੇ ਨਾਲ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹਨ।

ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ 3 ਤਿੰਨ ਸਰਕਾਰੀ ਬੱਸਾਂ ਦਾ ਰਹੇਗਾ ਚੱਕਾ ਜਾਮ

‘ਖਾਲਿਸਤਾਨ ਜ਼ਿੰਦਾਬਾਦ’ ਹੈਸ਼ਟੈਗ ਚਲਾਉਂਦੇ ਹਨ ਪਾਕਿਸਤਾਨੀ
ਇਹ ਗੱਲ ਹੁਣ ਲੁਕੀ ਨਹੀਂ ਕਿ ਖਾਲਿਸਤਾਨ ਨੂੰ ਹਵਾ ਪਾਕਿਸਤਾਨ ਦੇ ਰਿਹਾ ਹੈ। ਪਾਕਿਸਤਾਨ ’ਚ ਇਕ ਸੋਸ਼ਲ ਮੀਡੀਆ ਕਮਿਊਨਿਟੀ ਹੈ ਜੋ ਖਾਲਿਸਤਾਨ ਦੇ ਮੁੱਦੇ ’ਤੇ ਖਾਲਿਸਤਾਨ ਸਮਰਥਕਾਂ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ, ਭਾਵੇਂ ਉਨ੍ਹਾਂ ਦੇ ਆਪਣੇ ਖੁਦ ਦੇ ਦੇਸ਼ ਪਾਕਿਸਤਾਨ ਵਿਚ ਸਿੱਖਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਇਹ ਕਮਿਊਨਿਟੀ ਖਾਲਿਸਤਾਨ ਦੇ ਸਮਰਥਨ ਵਿਚ ਹੈਸ਼ਟੈਗ ਚਲਾਉਂਦੀ ਹੈ। ਫੈਕਟ ਚੈਕਿੰਗ ਵੈੱਬਸਾਈਟ ਨੇ ਟਵਿਟਰ ’ਤੇ ਕੀਤੀ ਜਾਂਚ ਦੌਰਾਨ ਜਦੋਂ ‘ਖਾਲਿਸਤਾਨ ਜ਼ਿੰਦਾਬਾਦ’ ਸ਼ਬਦ ਸਰਚ ਕੀਤਾ ਤਾਂ ਵੇਖਿਆ ਕਿ ਇਸ ਵਿਚ ਜ਼ਿਆਦਾਤਰ ਪਾਕਿਸਤਾਨੀ ਅਕਾਊਂਟਸ ਸ਼ਾਮਲ ਸਨ।

ਹਰ ਮਹੀਨੇ ਖੋਲ੍ਹੇ ਗਏ 150 ਅਕਾਊਂਟਸ
ਟਵਿਟਰ ’ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨੀ ਮੁੱਦੇ ਨੂੰ ਹਵਾ ਦੇਣ ਵਾਲੇ ਪਾਕਿਸਤਾਨੀ ਯੂਜ਼ਰਸ ਦਾ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਤੀ ਡੂੰਘਾ ਲਗਾਅ ਹੈ। ਇਹ ਯੂਜ਼ਰਸ ਪੀ. ਟੀ. ਆਈ. ਅਤੇ ਇਮਰਾਨ ਖਾਨ ਨਾਲ ਜੁਡ਼ੇ ਟਵੀਟ ਨੂੰ ਜ਼ਿਆਦਾਤਰ ਲਾਈਕ ਤੇ ਸ਼ੇਅਰ ਕਰਦੇ ਹਨ। ਖਾਲਿਸਤਾਨ ਨੂੰ ਹਵਾ ਦੇਣ ਲਈ ਉੱਥੇ ਅਨੇਕਾਂ ਬਾਟ ਅਕਾਊਂਟਸ ਵੀ ਬਣਾਏ ਗਏ ਹਨ। ਪਿਛਲੇ ਕੁਝ ਮਹੀਨਿਆਂ ਵਿਚ ਖਾਲਿਸਤਾਨੀ ਵਿਚਾਰਧਾਰਾ ਨੂੰ ਉਤਸ਼ਾਹ ਦੇਣ ਲਈ ਵੱਡੀ ਗਿਣਤੀ ਵਿਚ ਅਕਾਊਂਟਸ ਬਣਾਏ ਗਏ ਹਨ। ਹਰ ਮਹੀਨੇ ਲਗਭਗ 150 ਸੋਸ਼ਲ ਮੀਡੀਆ ਅਕਾਊਂਟਸ ਬਣੇ ਹਨ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ ਅਨੁਸੂਚਿਤ ਜਾਤੀਆਂ ’ਤੇ ਅੱਤਿਆਚਾਰ ਦੇ ਮਾਮਲੇ 'ਚ ਜਲਦ ਨਿਆਂ ਦੇਣ ਦੇ ਨਿਰਦੇਸ਼ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 

 


author

Anuradha

Content Editor

Related News