Indian Army ਦੀ ਪੰਜਾਬੀਆਂ ਨੂੰ ਵੱਡੀ ਅਪੀਲ! ਫ਼ੌਜ 'ਚ ਘੱਟ ਰਹੀ ਸਿੱਖਾਂ ਦੀ ਗਿਣਤੀ ਨੂੰ ਲੈ ਕੇ... (ਵੀਡੀਓ)
Thursday, Jan 22, 2026 - 12:41 PM (IST)
ਚੰਡੀਗੜ੍ਹ/ਨਵੀਂ ਦਿੱਲੀ : ਭਾਰਤੀ ਫ਼ੌਜ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਅਪੀਲ ਕਰਦਿਆਂ ਸਿੱਖ ਰੈਜੀਮੈਂਟ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਹੈ। ਦਰਅਸਲ ਭਾਰਤੀ ਫ਼ੌਜ ਨੇ ਸਿੱਖ ਫ਼ੌਜੀਆਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਚਿੰਤਾ ਜਤਾਈ ਹੈ ਅਤੇ ਪੰਜਾਬੀਆਂ ਨੂੰ ਸਿੱਖ ਰੈਜੀਮੈਂਟ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਆਪਣੇ ਅਧਿਕਾਰਤ ਬਿਆਨ 'ਚ ਫ਼ੌਜ ਨੇ ਸਿੱਖ ਰੈਜੀਮੈਂਟ ਨੂੰ ਭਾਰਤੀ ਫ਼ੌਜ ਦੀਆਂ ਸਭ ਤੋਂ ਵੱਕਾਰੀ ਅਤੇ ਵਿਲੱਖਣ ਰੈਜੀਮੈਂਟਾਂ 'ਚੋਂ ਇੱਕ ਦੱਸਿਆ ਅਤੇ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ 'ਤੇ ਹੀ ਡਿੱਗਿਆ ਨੌਜਵਾਨ
ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਪੰਜਾਬ ਤੋਂ ਘੱਟ ਰਹੀ ਭਰਤੀ 'ਤੇ ਚਿੰਤਾ ਪ੍ਰਗਟ ਕੀਤਾ ਹੈ। ਭਾਰਤੀ ਫ਼ੌਜ ਨੇ ਜ਼ੋਰ ਦੇ ਕੇ ਕਿਹਾ ਕਿ ਰੈਜੀਮੈਂਟ ਦੇ ਮਾਰਸ਼ਲ ਫਲਸਫੇ ਦੀਆਂ ਜੜ੍ਹਾਂ ਛੇਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ 'ਚ ਹਨ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੁਣ ਹਰ ਮਹੀਨੇ ਆਵੇਗਾ ਬਿਜਲੀ ਦਾ ਬਿੱਲ, ਲਾਗੂ ਹੋਇਆ ਨਵਾਂ ਨਿਯਮ, ਪੁਰਾਣਾ ਸਿਸਟਮ ਕੀਤਾ ਗਿਆ ਖ਼ਤਮ
ਬਿਆਨ 'ਚ ਕਿਹਾ ਗਿਆ ਹੈ ਕਿ ਹਿੰਮਤ, ਅਨੁਸ਼ਾਸਨ ਅਤੇ ਕੁਰਬਾਨੀ ਦੇ ਸਿਧਾਂਤ ਸਿੱਖ ਫ਼ੌਜੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਸਿੱਖ ਰੈਜੀਮੈਂਟ ਦੇ ਬਹੁਤ ਸਾਰੇ ਸਿਪਾਹੀ ਜੂਨੀਅਰ ਕਮਿਸ਼ਨਡ ਅਫ਼ਸਰ ਅਤੇ ਕਮਿਸ਼ਨਡ ਅਫ਼ਸਰ ਦੇ ਅਹੁਦਿਆਂ ਤੱਕ ਪਹੁੰਚ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
