ਭਾਰਤੀ ਸੈਨਾ ਦੇ ਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Thursday, Jun 21, 2018 - 02:49 PM (IST)

ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ 'ਚ ਅੱਜ ਭਾਰਤੀ ਸੈਨਾ ਦੇ ਇਕ ਜਵਾਨ (22) ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੈਲਾਸ਼ ਪੁੱਤਰ ਰਮੇਸ਼ ਵਾਸੀ ਪਿੰਡ ਬੋਦਲਾ ਪੱਟੀ ਜ਼ਿਲਾ ਪਲਵਾਰ ਹਰਿਆਣਾ ਦੇ ਰੂਪ ਤੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਕਰੀਬ 2 ਸਾਲ ਪਹਿਲਾਂ ਇਹ ਜਵਾਨ ਭਾਰਤੀ ਸੈਨਾ 'ਚ ਭਰਤੀ ਹੋਇਆ ਸੀ ਅਤੇ ਉਹ ਫਿਰੋਜ਼ਪੁਰ 'ਚ ਭਾਰਤੀ ਸੈਨਾ ਦੀ 635 ਯੂਨਿਟ 'ਚ ਤੈਨਾਤ ਸੀ। ਉਕਤ ਜਵਾਨ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਮੌਕੇ 'ਤੇ ਪਹੁੰਚੀ ਥਾਣਾ ਕੁਲਗਡੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਹੈ। ਉਕਤ ਹਲਾਤਾਂ ਨੂੰ ਵੇਖ ਕੇ ਪਤਾ ਲੱਗਦਾ ਹੈ ਕਿ ਜਵਾਨ ਵੱਲੋਂ ਆਤਮ-ਹੱਤਿਆ ਕਰਨ ਦੇ ਪਿੱਛੇ ਕੋਈ ਵੱਡਾ ਕਾਰਨ ਹੈ, ਜਿਸ ਦੇ ਬਾਰੇ ਕੁਝ ਪਤਾ ਨਹੀਂ। ਇਸ ਮੌਕੇ ਸੈਨਾ ਦੇ ਅਧਿਕਾਰੀ ਅਤੇ ਪੁਲਸ ਕੁਝ ਵੀ ਦੱਸਣ ਤੋਂ ਅਸਮਰੱਥ ਹਨ।