ਇੰਡੀਅਨ ਏਅਰ ਫੋਰਸ ਦੇ ਸੇਵਾ-ਮੁਕਤ ਵਾਰੰਟ ਅਫਸਰ  ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

Thursday, Mar 09, 2023 - 06:58 PM (IST)

ਇੰਡੀਅਨ ਏਅਰ ਫੋਰਸ ਦੇ ਸੇਵਾ-ਮੁਕਤ ਵਾਰੰਟ ਅਫਸਰ  ਸੁਰਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਇੰਡੀਅਨ ਏਅਰ ਫੋਰਸ ਦੇ ਸੇਵਾ-ਮੁਕਤ ਵਾਰੰਟ ਅਫ਼ਸਰ  ਸੁਰਿੰਦਰ ਸਿੰਘ ਦਾ ਅੱਜ ਦਸ਼ਮੇਸ਼ ਨਗਰ  ਟਾਂਡਾ  ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੀ ਹਾਜ਼ਰੀ ’ਚ ਏਅਰ ਫੋਰਸ ਸਟੇਸ਼ਨ ਆਦਮਪੁਰ ਤੋਂ ਏਅਰ ਫੋਰਸ ਦੀ ਟੁਕੜੀ ਨੇ ਫੋਰਡ ਆਫਸਰ ਸੰਜੇ, ਸਰਜੈਂਟ ਸਰੂਪ, ਕਾਰਪ੍ਰੋਲ  ਸੁਆਮੀ, ਕਾਰਪ੍ਰੋਲ ਬ੍ਰਹਮਾ,  ਕਾਰਪ੍ਰੋਲ  ਵੀਰ   ਸਿੰਘ. ਐੱਲ. ਏ.ਸੀ., ਐੱਲ. ਏ.ਸੀ  ਆਵੀਨਾਥ, ਐੱਲ. ਏ. ਸੀ. ਦਿਵਿਆਂਸ਼ੂ ਐੱਲ. ਏ.ਸੀ. ਰਜਤ ਦੀ ਟੀਮ ਨੇ ਸੇਵਾਮੁਕਤ ਵਾਰੰਟ ਅਫਸਰ ਸੁਰਿੰਦਰ ਸਿੰਘ ਸ਼ਹੀਦ ਦੇ ਬੁੱਤ ਦੇ ਨੂੰ ਸਲਾਮੀ ਦਿੱਤੀ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਹ ਵੀ ਪੜ੍ਹੋ : ਹੋਲਾ-ਮਹੱਲਾ ਮੌਕੇ ਸਰਕਾਰ ਤੇ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਰਹੀ ਬੇਹੱਦ ਨਿਰਾਸ਼ਾਜਨਕ- ਸ਼੍ਰੋਮਣੀ ਕਮੇਟੀ

PunjabKesari

ਇਸ ਮੌਕੇ ਨੰਬਰਦਾਰ ਜਗਜੀਵਨ ਜਗੀ, ਸਿਧਿ ਪ੍ਰਧਾਨ ਆਮ ਆਦਮੀ ਪਾਰਟੀ, ਕੇਸਵ ਸਿੰਘ ਸੈਣੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਮੋਹਨ ਇੰਦਰ ਸਿੰਘ ਸੰਘਾ, ਕੌਂਸਲਰ ਸਤਵੰਤ ਜਗੀ,ਸੰਦੀਪ ਸੈਣੀ, ਸਤਨਾਮ ਸਿੰਘ ਅਮਰੀਕਾ, ਸੇਵਾ-ਮੁਕਤ ਆਈ.ਏ.ਐੱਫ ਰਵੇਲ ਸਿੰਘ, ਜਗਮੋਹਨ ਸਿੰਘ, ਮਾਸਟਰ ਜਸਵੀਰ ਸਿੰਘ, ਭਾਈ ਜਸਵੀਰ ਸਿੰਘ ਸੋਨੂੰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।  

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਾਂਗਰਸ ਅਤੇ ਭਾਜਪਾ ਆਗੂਆਂ ਨੂੰ ਵੰਗਾਰ : ਪੰਜਾਬ ਨੂੰ ਬਦਨਾਮ ਕਰਨ ਦੀ ਥਾਂ ਆਪਣੇ ਸ਼ਾਸਨ ਵਾਲੇ ਸੂਬਿਆਂ ਵੱਲ ਨਜ਼ਰ ਮਾਰੋ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

  


author

Anuradha

Content Editor

Related News