PAP ''ਚ ਹਵਾਈ ਫੌਜ ਦੀ ਭਰਤੀ ਦੌਰਾਨ ਹੋਏ ਹਾਦਸੇ ਦੀ ਜਾਣੋ ਪੂਰੀ ਸੱਚਾਈ (ਤਸਵੀਰਾਂ)

08/05/2019 6:41:31 PM

ਜਲੰਧਰ (ਵਿਕਰਮ)— ਜਲੰਧਰ ਵਿਖੇ ਚੱਲ ਰਹੀ ਹਵਾਈ ਫੌਜ ਦੀ ਭਰਤੀ ਦੌਰਾਨ ਅੱਜ ਪੀ. ਏ. ਪੀ. ਗਰਾਊਂਡ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਥੇ ਪੀ. ਏ. ਪੀ. ਦੀ ਕੰਧ ਡਿੱਗਣ ਕਰਕੇ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋਏ। ਇਥੇ ਦੱਸ ਦੇਈਏ ਕਿ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਤੋਂ ਇਲਾਵਾ 5 ਲੋਕਾਂ ਦੇ ਮਰੇ ਜਾਣ ਦੀ ਖਬਰ ਵੀ ਕਾਫੀ ਵਾਇਰਲ ਹੋਈ, ਜੋ ਕਿ ਸਿਰਫ ਇਕ ਅਫਵਾਹ ਦੱਸੀ ਜਾ ਰਹੀ ਹੈ।

PunjabKesari
ਇਸ ਹਾਦਸੇ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਉਥੇ ਹੀ ਇਹ ਖਬਰ ਵੀ ਵਾਇਰਲ ਹੋ ਰਹੀ ਹੈ ਇਸ ਹਾਦਸੇ 'ਚ 5 ਨੌਜਵਾਨਾਂ ਦੀ ਮੌਤ ਹੋਈ ਹੈ ਜੋਕਿ ਝੂਠ ਹੈ। ਦੱਸ ਦੇਈਏ ਕਿ ਜ਼ਖਮੀ ਹੋਏ ਸਾਰੇ ਨੌਜਵਾਨ ਬਿਲਕੁਲ ਸੁਰੱਖਿਅਤ ਦੱਸੇ ਜਾ ਰਹੇ ਹਨ। 

PunjabKesari
ਇਸ ਦਾ ਖੁਲਾਸਾ ਸਿਵਲ ਹਸਪਤਾਲ 'ਚ ਦੇ ਇੰਚਾਰਜ ਮਨਦੀਪ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਦਾ ਇਲਾਜ ਕਰ ਦਿੱਤਾ ਗਿਆ ਹੈ ਅਤੇ ਇਸ ਹਾਦਸੇ 'ਚ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਕ ਅਫਵਾਹ ਫੈਲਾਈ ਜਾ ਰਹੀ ਹੈ। ਉਥੇ ਹੀ ਐੱਚ. ਐੱਸ. ਬਾਰਾਦਰੀ ਵਿਕਰਮ ਸਿੰਘ ਦਾ ਵੀ ਕਹਿਣਾ ਹੈ ਕਿ ਅਜੇ ਤੱਕ ਮਾਮਲੇ 'ਚ ਕਿਸੇ ਦੀ ਮੌਤ ਦੋ ਪੁਸ਼ਟੀ ਨਹੀਂ ਹੋਈ ਹੈ। 

ਇਹ ਰਹੀ ਜ਼ਖਮੀ ਹੋਏ ਨੌਜਵਾਨਾਂ ਦੀ ਲਿਸਟ

PunjabKesari

​​​​​​​ਇੰਝ ਵਾਪਰਿਆ ਹਾਦਸਾ 
ਜ਼ਿਕਰਯੋਗ ਹੈ ਕਿ ਅੱਜ ਤੋਂ ਪੀ. ਏ. ਪੀ. ਗਰਾਊਂਡ 'ਚ ਹਵਾਈ ਫੌਜ 'ਚ ਭਰਤੀ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋਕਿ 8 ਅਗਸਤ ਤੱਕ ਜਾਰੀ ਰਹੇਗੀ। ਇਸੇ ਤਹਿਤ ਨੌਜਵਾਨ ਦੂਰ-ਦੂਰ ਤੋਂ ਭਰਤੀ ਹੋਣ ਲਈ ਇਥੇ ਕੱਲ੍ਹ ਤੋਂ ਆਉਣੇ ਸ਼ੁਰੂ ਹੋ ਗਏ ਸਨ ਪਰ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਅੱਜ ਸਵੇਰੇ ਭਰਤੀ ਦੇ ਪਹਿਲੇ ਹੀ ਦਿਨ ਉਸ ਸਮੇਂ ਖੁੱਲ੍ਹੀ ਜਦੋਂ ਇਥੇ ਨੌਜਵਾਨਾਂ 'ਤੇ ਪੀ. ਏ. ਪੀ. ਦੀ ਕੰਧ ਡਿੱਗ ਗਈ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਡਿੱਗਣ ਕਰਕੇ ਵੀ ਕੁਝ ਨੌਜਵਾਨਾਂ ਨੂੰ ਕਰੰਟ ਵੀ ਲੱਗ ਗਿਆ। ਇਸ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋਏ।

PunjabKesari

ਜ਼ਖਮੀਆਂ ਨੂੰ ਬਾਅਦ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਪਰ ਹੁਣ ਸਾਰਿਆਂ ਦੀ ਇਲਾਜ ਕਰ ਦਿੱਤਾ ਗਿਆ ਹੈ ਅਤੇ ਸਾਰੇ ਹੀ ਸੁਰੱਖਿਅਤ ਹਨ।
PunjabKesari

ਇਥੇ ਦੱਸ ਦੇਈਏ ਕਿ ਨੌਜਵਾਨਾਂ ਨੇ ਸਿਲੈਕਸ਼ਨ ਹੋਣ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ 'ਤੇ ਪਹਿਰਾ ਦੇ ਕੇ ਦੇਸ਼ ਦੀ ਸੁਰੱਖਿਆ ਵੀ ਕਰਨੀ ਹੈ ਪਰ ਉਨ੍ਹਾਂ ਦੇ ਰਾਤ ਨੂੰ ਠਹਿਰਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸੇ ਕਰਕੇ ਨੌਜਵਾਨ ਸੜਕਾਂ 'ਤੇ ਰਾਤ ਕੱਟਣ ਨੂੰ ਮਜਬੂਰ ਹੋਏ ਪਏ ਹਨ। ​​​​​​​

PunjabKesari


shivani attri

Content Editor

Related News