ਭਾਰਤੀ ਹਵਾਈ ਸੈਨਾ ਚ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

Monday, Mar 20, 2023 - 02:33 PM (IST)

ਭਾਰਤੀ ਹਵਾਈ ਸੈਨਾ ਚ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ

ਬਠਿੰਡਾ (ਵਰਮਾ) : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਨੇ ਅਗਨੀਵੀਰ ਸਕੀਮ ਅਧੀਨ ਹਵਾਈ ਸੈਨਾ ’ਚ ਭਰਤੀ ਲਈ ਅਣ-ਵਿਆਹੇ ਮੁੰਡੇ ਤੇ ਕੁੜੀਆਂ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਵੈੱਬਸਾਈਟ ’ਤੇ 31 ਮਾਰਚ 2023 ਨੂੰ ਸ਼ਾਮ 5 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਆਨ-ਲਾਈਨ ਪ੍ਰੀਖਿਆ 20 ਮਈ 2023 ਨੂੰ ਹੋਵੇਗੀ। ਅਪਲਾਈ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਜਨਮ ਮਿਤੀ 26 ਦਸੰਬਰ 2002 ਅਤੇ 26 ਜੂਨ 2006 ਦੇ ਵਿਚਕਾਰ ਹੋਵੇ।

ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਸ਼ਿਆਂ ਤੋਂ ਇਲਾਵਾ ਇੰਟਰਮੀਡੀਏਟ 10+2 ਕੇਂਦਰੀ ਰਾਜ ਸਿੱਖਿਆ ਬੋਰਡਾਂ ਵਲੋਂ ਮਨਜ਼ੂਰਸ਼ੁਦਾ ਕਿਸੇ ਵੀ ਸਟਰੀਮ ਵਿਸ਼ਿਆਂ ਵਿਚ ਘੱਟੋ-ਘੱਟ 50 ਫ਼ੀਸਦੀ ਅੰਕ ਅਤੇ ਅੰਗਰੇਜ਼ੀ ਵਿਚ 50 ਫ਼ੀਸਦੀ ਅੰਕਾਂ ਨਾਲ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਜਾਂ ਵੋਕੇਸ਼ਨਲ ਕੋਰਸ ਵਿਚ (ਇੰਟਰਮੀਡੀਏਟ/ਮੈਟ੍ਰਿਕ ’ਚ ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿਚ ਵਿਸ਼ਾ ਨਹੀਂ ਹੈ) ਵਿਚ ਘੱਟੋ-ਘੱਟ 50 ਫ਼ੀਸਦੀ ਅੰਕ ਅਤੇ ਅੰਗਰੇਜ਼ੀ ’ਚ 50 ਫ਼ੀਸਦੀ ਅੰਕਾਂ ਨਾਲ ਮੈਂਬਰ ਵਜੋਂ ਸੂਚੀਬੱਧ ਸਿੱਖਿਆ ਬੋਰਡਾਂ ਤੋਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਪਾਸ ਕੀਤਾ ਹੋਵੇ। ਅਪਲਾਈ ਕਰਨ ਲਈ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫੀਸ 250 ਰੁਪਏ ਹੋਵੇਗੀ। ਮੈਡੀਕਲ ਸਟੈਂਡਰਡ, ਨਿਯਮ ਅਤੇ ਸ਼ਰਤਾਂ, ਆਨਲਾਈਨ ਅਰਜ਼ੀਆਂ ਭਰਨ ਲਈ ਹਦਾਇਤਾਂ ਅਤੇ ਅਗਨੀਵੀਰਵਾਯੂ ਦਾਖਲੇ ਲਈ ਰਜਿਸਟ੍ਰੇਸ਼ਨ ’ਤੇ ਸਰਚ ਕਰ ਸਕਦੇ ਹਨ।


author

Gurminder Singh

Content Editor

Related News