ਭਾਰਤ-ਪਾਕਿ ਸਰਹੱਦ ਦੀ BOP ਘੋਗਾ ’ਚ 2 ਵਾਰ ਵਿਖਾਈ ਦਿੱਤੀ ਡਰੋਨ ਦੀ ਹਲਚਲ, BSF ਨੇ ਕੀਤੀ ਫਾਇਰਿੰਗ
Wednesday, Apr 27, 2022 - 12:04 PM (IST)
ਭਿੰਡੀ ਸੈਦਾ/ਅਜਨਾਲਾ (ਗੁਰਜੰਟ)- ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ. ਓ. ਪੀ. ਘੋਗਾ ਵਿਖੇ ਬੀਤੀ ਰਾਤ ਬੀ ਐੱਸ. ਐੱਫ. ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਦੀ ਹਲਚਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ 12 ਵਜੇ ਤੋਂ 12.40 ਦੇ ਵਿਚਕਾਰ ਹਿੰਦ ਪਾਕਿ ਬਾਰਡਰ ਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਦੋ ਵਾਰ ਡਰੋਨ ਦੀ ਹਲਚਲ ਸੁਣਾਈ ਦਿੱਤੀ। ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਡਰੋਨ ਵੱਲ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਡਰੋਨ ਦੁਬਾਰਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਇਸ ਤੋਂ ਬਾਅਦ ਸਵੇਰ ਸਮੇ ਬੀ. ਐੱਸ. ਐੱਫ. ਦੇ ਜਵਾਨਾਂ, ਪੁਲਸ ਅਧਿਕਾਰੀਆਂ ਵੱਲੋਂ ਇਲਾਕੇ ਦੀ ਬਰੀਕੀ ਨਾਲ ਸਰਚ ਕੀਤੀ ਗਈ ਪਰ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਵੱਲੋਂ ਆਏ ਦਿਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਡਰੋਨ ਦੇ ਰਾਹੀਂ ਭਾਰਤ ਵਾਲੇ ਪਾਸੇ ਹੈਰੋਇਨ ਅਤੇ ਹੋਰ ਹਥਿਆਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ।