ਭਾਰਤ-ਪਾਕਿ ਸਰਹੱਦ ’ਚ ਦੋ ਵਾਰ ਦਾਖਲ ਹੋਇਆ ਪਾਕਿ ਡਰੋਨ, ਤਲਾਸ਼ੀ ਮੁਹਿੰਮ ਜਾਰੀ
Wednesday, Feb 16, 2022 - 12:36 PM (IST)
ਤਰਨਤਾਰਨ (ਰਮਨ)- ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਨੂੰ ਭਾਰਤ ਭੇਜਣ ਦੀਆਂ ਕੋਝੀਆਂ ਹਰਕਤਾਂ ਅਜੇ ਵੀ ਜਾਰੀ ਹਨ, ਜਿਸ ਤਹਿਤ ਆਏ ਦਿਨ ਸਰਹੱਦ ਰਾਹੀਂ ਡਰੋਨ ਵੱਲੋਂ ਦਸਤਕ ਦਿੱਤੀ ਜਾ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿ ਸਰਹੱਦ ਵਿਖੇ ਬੀਤੀ ਰਾਤ ਦੋ ਵਾਰ ਡਰੋਨ ਵੱਲੋਂ ਦਸਤਕ ਦਿੱਤੇ ਜਾਣ ਤੋਂ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਭਾਰਤ-ਪਾਕਿ ਸਰਹੱਦ ਨੇੜੇ ਮੌਜੂਦ ਪਿੰਡ ਮੁੱਠਿਆਂਵਾਲਾ ਅਧੀਨ ਆਉਂਦੀ ਬੀ. ਓ. ਪੀ. ਕੁਲਵੰਤ ਵਿਖੇ ਬੀਤੀ ਰਾਤ ਕਰੀਬ ਡੇਢ ਵਜੇ ਡਰੋਨ ਵੱਲੋਂ ਦਸਤਕ ਦਿੱਤੀ ਗਈ। ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਤੁਰੰਤ ਬੀ. ਐੱਸ. ਐੱਫ. 116 ਬਟਾਲੀਅਨ ਦੇ ਜਵਾਨ ਹਰਕਤ ਵਿਚ ਆ ਗਏ। ਇਸ ਦੌਰਾਨ ਡਰੋਨ ਪਾਕਿ ਲ ਪਰਤ ਗਿਆ ਪਰ ਕੁਝ ਸਮੇਂ ਬਾਅਦ ਡਰੋਨ ਵੱਲੋਂ ਮੁੜ ਦਸਤਕ ਦਿੱਤੀ ਗਈ, ਜਿਸ ਤੋਂ ਬਾਅਦ ਡਰੋਨ ਜਲਦ ਹੀ ਵਾਪਸ ਪਰਤ ਗਿਆ। ਮੰਗਲਵਾਰ ਸਵੇਰੇ ਥਾਣਾ ਸਦਰ ਪੱਟੀ ਦੀ ਪੁਲਸ ਅਤੇ ਬੀ. ਐੱਸ. ਐੱਫ. ਵੱਲੋਂ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੋਈ ਵੀ ਵਸਤੂ ਬਰਾਮਦ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ