ਭਾਰਤ-ਪਾਕਿ ਸਰਹੱਦ ਪਾਰੋਂ ਆਏ ਸਮੱਗਲਰ 15 ਕਰੋੜ ਦੀ ਹੈਰੋਇਨ ਸੁੱਟ ਹੋਏ ਫ਼ਰਾਰ
Monday, Feb 21, 2022 - 11:45 AM (IST)
            
            ਫਿਰੋਜ਼ਪੁਰ (ਮਲਹੋਤਰਾ)- ਅੰਤਰ ਰਾਸ਼ਟਰੀ ਹਿੰਦ ਪਾਕਿ ਸਰਹੱਦ ਕੋਲ ਸ਼ਨੀਵਾਰ ਰਾਤ ਸਰਹੱਦ ਪਾਰੋਂ ਆਏ ਸਮੱਗਲਰ 15 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੇ ਤਿੰਨ ਪੈਕਟ ਸੁੱਟ ਕੇ ਵਾਪਸ ਭੱਜ ਗਏ, ਜਿਨ੍ਹਾਂ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ। ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਜਵਾਨਾਂ ਨੇ ਕੰਡਿਆਲੀ ਤਾਰ ਪਾਰ ਕੁਝ ਹਲਚਲ ਸੁਣੀ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ
ਇਸ ਦੌਰਾਨ ਜਵਾਨਾਂ ਵੱਲੋਂ ਹਲਚਲ ਦੀ ਦਿਸ਼ਾ ਵਿਚ ਲਲਕਾਰੇ ਜਾਣ ਤੋਂ ਬਾਅਦ ਸਰਹੱਦ ਪਾਰੋਂ ਆਏ ਸਮੱਗਲਰਾਂ ਨੇ ਕੁਝ ਸਾਮਾਨ ਇਧਰ ਸੁੱਟਣਾ ਸ਼ੁਰੂ ਕਰ ਦਿੱਤਾ। ਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਸਮੱਗਲਰ ਵਾਪਸ ਭੱਜ ਗਏ। ਸਾਰੀ ਰਾਤ ਉੱਥੇ ਸਖ਼ਤ ਨਿਗਰਾਨੀ ਰੱਖੀ ਗਈ। ਸਵੇਰ ਹੁੰਦਿਆਂ ਹੀ ਜਦੋਂ ਸਰਹੱਦ ’ਤੇ ਤਾਇਨਾਤ ਜਵਾਨਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਉਥੋਂ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਹੋਈ। ਬਰਾਮਦ ਹੋਈ ਹੈਰੋਇਨ ਤਿੰਨ ਕਿਲੋ ਦੇ ਕਰੀਬ ਸੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
