ਭਾਰਤ-ਪਾਕਿਸਤਾਨ ਸਰਹੱਦ ’ਤੇ ਦਾਖਲ ਹੋ ਰਹੇ ਡਰੋਨ ’ਤੇ BSF ਨੇ ਕੀਤੀ ਫਾਇਰਿੰਗ, ਮੁੜ ਪਾਕਿਸਤਾਨ ਪਰਤਿਆ
Monday, Mar 07, 2022 - 10:11 AM (IST)
ਬਹਿਰਾਮਪੁਰ (ਗੋਰਾਇਆ)- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਕਸਬਾ ਬਮਿਆਲ ਦੀ ਟੀਂਢਾ ਚੌਕੀ ’ਤੇ ਤਾਇਨਾਤ ਬੀ. ਐੱਸ. ਐੱਫ. ਦੀ 121 ਬਟਾਲੀਅਨ ਦੇ ਜਵਾਨਾਂ ਨੇ ਰਾਤ ਸਮੇਂ ਭਾਰਤੀ ਸਰਹੱਦ ’ਚ ਦਾਖਲ ਹੋ ਰਹੇ ਡਰੋਨ ’ਤੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵਲ ਪਰਤ ਗਿਆ। ਇਸ ਸਿਲਸਿਲੇ ’ਚ ਬੀ. ਐੱਸ. ਐੱਫ. ਨੇ ਕੁੱਲ 28 ਰਾਊਂਡ ਫਾਇਰ ਕੀਤੇ। ਉਪਰੰਤ ਡਰੋਨ ਦੀ ਗਤੀਵਿਧੀ ਰੁਕ ਗਈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ
ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਡਰੋਨ ਦੇ ਆਉਣ ਤੋਂ ਬਾਅਦ ਸਵੇਰੇ ਥਾਣਾ ਨਰੋਟ ਜੈਮਲ ਸਿੰਘ, ਥਾਣਾ ਤਾਰਾਗੜ੍ਹ, ਥਾਣਾ ਸਦਰ, ਪੁਲਸ ਚੌਕੀ ਬਮਿਆਲ ਅਤੇ ਡੀ. ਐੱਸ. ਪੀ. (ਦਿਹਾਤੀ) ਜਗਦੀਸ਼ ਰਾਜ ਦੀ ਅਗਵਾਈ ’ਚ ਕਮਾਂਡੋਜ਼ ਦੀ ਟੀਮ ਨੇ ਬੀ. ਐੱਸ. ਐੱਫ. ਅਤੇ ਫੌਜ ਦੇ ਜਵਾਨਾਂ ਨਾਲ ਇਲਾਕੇ ਸਰਚ ਆਪ੍ਰੇਸ਼ਨ ਚਲਾਇਆ ਪਰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ