ਭਾਰਤ ਪਾਕਿ ਬਾਰਡਰ ''ਤੇ ਬੀ.ਐੱਸ.ਐੱਫ ਵਲੋਂ 5 ਕਰੋੜ ਦੀ ਹੈਰੋਇਨ ਬਰਾਮਦ

Wednesday, Jul 22, 2020 - 05:58 PM (IST)

ਭਾਰਤ ਪਾਕਿ ਬਾਰਡਰ ''ਤੇ ਬੀ.ਐੱਸ.ਐੱਫ ਵਲੋਂ 5 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ.ਐੱਸ.ਐੱਫ ਦੀ 116 ਬਟਾਲੀਅਨ ਨੇ 1 ਕਿਲੋ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਆਫਿਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਫਿਰੋਜ਼ਪੁਰ ਸੈਕਟਰ 'ਚ ਭੇਜੀ ਗਈ ਸੀ, ਜਿਸ ਨੂੰ ਬੀ.ਐੱਸ.ਐੱਫ ਨੇ ਬਰਾਮਦ ਕਰਦੇ ਹੋਏ ਆਪਣੇ ਕਬਜ਼ੇ 'ਚ ਲੈ ਲਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ 85 ਲੱਖ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਇਸ ਸ਼ਖ਼ਸ ਦਾ ਦਾਅਵਾ: ਨੱਕ ਦੇ ਰਸਤੇ ਗਰਮ ਪਾਣੀ ਪੀ ਕੇ ਕੋਰੋਨਾ ਨੂੰ ਦਿੱਤੀ ਜਾ ਸਕਦੀ ਹੈ ਮਾਤ


author

Shyna

Content Editor

Related News