''ਘਰ ਦੀ ਪਛਾਣ, ਬੇਟੀ ਦੇ ਨਾਮ'' ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ''ਮਾਲੀਆ'' ਬਣਿਆ ਭਾਰਤ ਦਾ ਪਹਿਲਾ ਪਿੰਡ

Tuesday, Aug 22, 2017 - 07:31 AM (IST)

''ਘਰ ਦੀ ਪਛਾਣ, ਬੇਟੀ ਦੇ ਨਾਮ'' ਮੁਹਿੰਮ ਦੀ ਸ਼ੁਰੂਆਤ ਕਰਨ ਵਾਲਾ ''ਮਾਲੀਆ'' ਬਣਿਆ ਭਾਰਤ ਦਾ ਪਹਿਲਾ ਪਿੰਡ

ਤਰਨਤਾਰਨ,  (ਧਰਮ ਪੰਨੂੰ, ਰਮਨ)-  ਜ਼ਿਲਾ ਤਰਨਤਾਰਨ ਦੇ ਸਭ ਤੋਂ ਘੱਟ ਲਿੰਗ ਅਨੁਪਾਤ ਵਾਲੇ 10 ਪਿੰਡਾਂ 'ਚ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ, ਲੜਕੀਆਂ ਨੂੰ ਸਮਾਨਤਾ, ਮਾਣ-ਸਨਮਾਨ ਦਿਵਾਉਣ ਅਤੇ ਲੜਕੀਆਂ ਪ੍ਰਤੀ ਲੋਕਾਂ ਦੀ ਸੋਚ 'ਚ ਬਦਲਾਅ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ 'ਘਰ ਦੀ ਪਛਾਣ, ਬੇਟੀ ਦੇ ਨਾਮ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲਾ ਪ੍ਰਸ਼ਾਸਨ ਦੇ ਇਸ ਉੱਦਮ ਸਦਕਾ ਹਰਦੀਪ ਕੌਰ ਤੇ ਜ਼ਿਲਾ ਪ੍ਰੋਗਰਾਮ ਅਫਸਰ ਤਰਨਤਾਰਨ ਵੱਲੋਂ ਪਿੰਡ ਮਾਲੀਆ ਵਿਚ ਘਰ ਦੇ ਬਾਹਰ ਲੜਕੀਆਂ ਦੇ ਨਾਮ ਦੀਆਂ ਪਲੇਟਾਂ ਲਾਈਆਂ ਗਈਆਂ।
ਇਸ ਮੌਕੇ ਰਵਿੰਦਰ ਕੌਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਤਰਨਤਾਰਨ ਅਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਸਰਬਦੀਪ ਕੌਰ, ਗੁਰਮੀਤ ਸਿੰਘ ਤੇ ਆਂਗਣਵਾੜੀ ਵਰਕਰਾਂ ਹਾਜ਼ਰ ਸਨ। ਇਸ ਦੌਰਾਨ ਜ਼ਿਲਾ ਪ੍ਰੋਗਰਾਮ ਅਫਸਰ ਤਰਨਤਾਰਨ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਦਾ ਵਡਮੁੱਲਾ ਅੰਗ ਹਨ, ਜੇਕਰ ਲਿੰਗ ਅਨੁਪਾਤ ਵਿਚ ਸੁਧਾਰ ਨਾ ਆਇਆ ਤਾਂ ਆਉਣ ਵਾਲਾ ਸਮਾਂ ਲੜਕੀਆਂ ਲਈ ਸੁਰੱਖਿਅਤ ਨਹੀਂ ਹੋਵੇਗਾ। ਇਸ ਦੌਰਾਨ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਤਰਨਤਾਰਨ ਵੀ ਹਾਜ਼ਰ ਸਨ। 


Related News