ਹਨੀ ਫੱਤਣਵਾਲਾ ਵਲੋਂ ਸੋਨਾ ਤਗਮਾ ਜੇਤੂ ਇੰਦਰ ਸਿੰਘ ਦਾ ਸਨਮਾਨ

Saturday, Jun 09, 2018 - 04:57 PM (IST)

ਹਨੀ ਫੱਤਣਵਾਲਾ ਵਲੋਂ ਸੋਨਾ ਤਗਮਾ ਜੇਤੂ ਇੰਦਰ ਸਿੰਘ ਦਾ ਸਨਮਾਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਪਾਕਿਸਤਾਨ ਦੇ ਜ਼ਿਲੇ ਲਾਹੌਰ ਦੇ ਪਿੰਡ ਬੀਆ ਸਿੰਘ ਵਾਲਾ ਤਹਿ ਚੂੜੀਆਂ ਤੋਂ 1947 ਤੋਂ ਇੱਥੇ ਪਿੰਡ ਰੱਤਾ ਖੇੜਾ ਵਿਖੇ ਵਸਦੇ ਇੰਦਰ ਸਿੰਘ ਸਿੱਧੂ ਸਪੁੱਤਰ ਜੰਗਾ ਸਿੰਘ ਸਿੱਧੂ ਨੇ ਇੰਡੋ ਬੰਗਲਾ ਸਾਂਝੀ ਰਾਸ਼ਟਰੀ ਅਥਲੈਟਿਕਸ ਮੀਟ ਵਿਚ ਇਕ ਵਾਰ ਮੁੜ ਸੋਨਾ ਤਗਮਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇੰਦਰ ਸਿੰਘ ਨੇ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਇਹ ਸੋਨ ਤਗਮਾ ਜਿੱਤਿਆ ਹੈ। 
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਲਈ ਪਹੁੰਚੇ। ਉਨ੍ਹਾਂ ਨੇ ਜਿੱਥੇ ਇੰਦਰ ਸਿੰਘ ਨੂੰ ਵਧਾਈ ਦਿੱਤੀ, ਉਥੇ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇੰਦਰ ਸਿੰਘ ਵਰਗੇ ਬਜ਼ੁਰਗਾਂ ਤੋਂ ਪ੍ਰੇਰਿਤ ਹੋਣ ਅਤੇ ਆਪਣੇ ਆਪ ਨੂੰ ਨਸ਼ਿਆ ਤੋਂ ਦੂਰ ਰੱਖ ਕੇ ਕਾਮਯਾਬ ਤੇ ਸਿਹਤਮੰਦ ਇਨਸਾਨ ਬਣਨ।


Related News