ਅੰਮ੍ਰਿਤਸਰ : ਆਜ਼ਾਦ ਕੌਂਸਲਰ ਦੇ ਪਤੀ ਦਾ ਕਤਲ

Saturday, Aug 25, 2018 - 06:15 PM (IST)

ਅੰਮ੍ਰਿਤਸਰ : ਆਜ਼ਾਦ ਕੌਂਸਲਰ ਦੇ ਪਤੀ ਦਾ ਕਤਲ

ਅੰਮ੍ਰਿਤਸਰ (ਸੰਜੀਵ) : ਜੰਡਿਆਲਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਕਿੰਦਾ 'ਤੇ ਕੁਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ, ਇਸ ਹਮਲੇ ਵਿਚ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਆਜ਼ਾਦ ਕੌਂਸਲਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਕੁਲਵਿੰਦਰ ਸਿੰਘ ਕਿੰਦਾ ਨੇ ਕਾਂਗਰਸ ਨਾਲ ਹੱਥ ਮਿਲਾਇਆ ਸੀ। 
ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਬੱਚਿਆਂ ਦੇ ਝਗੜੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਹੋਇਆ ਹੈ। ਇਸ ਮਾਮਲੇ ਵਿਚ ਪੁਲਸ ਨੇ 15 ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ।


Related News