75ਵੇਂ ਆਜ਼ਾਦੀ ਦਿਵਸ ’ਤੇ ਸੀਨੀਅਰ ਕਾਂਗਰਸੀ ਆਗੂਆਂ ਦਾ ਹੋਇਆ ਵਿਸ਼ੇਸ਼ ਸਨਮਾਨ

Monday, Aug 15, 2022 - 05:19 PM (IST)

75ਵੇਂ ਆਜ਼ਾਦੀ ਦਿਵਸ ’ਤੇ ਸੀਨੀਅਰ ਕਾਂਗਰਸੀ ਆਗੂਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਤਲਵੰਡੀ ਭਾਈ (ਗੁਲਾਟੀ) : 75ਵੇਂ ਆਜ਼ਾਦੀ ਦਿਵਸ ’ਤੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸੀਨੀਅਰ ਕਾਂਗਰਸੀ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਆਸ਼ੂ ਬੰਗੜ ਦੇ ਧਰਮਪਤਨੀ ਬੀਬਾ ਬਲਜੀਤ ਕੌਰ ਬੰਗੜ ਨੇ ਦੱਸਿਆ ਕਿ ਅੱਜ 15 ਅਗਸਤ ,75ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਭਾਰਤ ਦੇਸ਼ ਦੇ ਆਜ਼ਾਦ ਹੋਣ ਤੋਂ ਲੈ ਕੇ ਲਗਾਤਾਰ ਅੱਜ ਤੱਕ ਕਾਂਗਰਸ ਪਾਰਟੀ ਨਾਲ ਹਮੇਸ਼ਾ ਮੋਡੇ ਨਾਲ ਮੋਡਾ ਲਾ ਕੇ ਖੜਨ ਵਾਲੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਬਜ਼ੁਰਗਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਦਾ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮਾਣ-ਸਨਮਾਨ ਕੀਤਾ ਗਿਆ। 

ਬੀਬਾ ਬੰਗੜ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਉਮਰ ਅੱਜ ਭਾਂਵੇ 70-75 ਸਾਲ ਹੋ ਚੁੱਕੀ ਹੈ ਫਿਰ ਵੀ ਇਹ ਸਾਡੇ ਸਤਿਕਾਰਯੋਗ ਬਜ਼ੁਰਗ ਅਤੇ ਸੀਨੀਅਰ ਆਗੂ ਅੱਜ ਵੀ ਪਾਰਟੀ ਲਈ ਦਿਨ-ਰਾਤ ਇਕ ਕਰ ਰਹੇ ਹਨ ਅਤੇ ਸਾਡਾ ਡੱਟ ਕੇ ਸਾਥ ਦੇ ਰਹੇ ਹਨ। ਬੀਬੀ ਬੰਗੜ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਸਾਡੇ ਕਾਂਗਰਸੀ ਆਗੂ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀਕਲਾ ’ਚ ਰਹਿਣ। ਇਸ ਮਾਨ-ਸਨਮਾਨ ਦਾ ਹਿੱਸਾ ਬਣਨ ਵਾਲੇ ਸਾਬਕਾ ਐੱਮ. ਐੱਲ. ਏ.  ਗੁਰਨੈਬ ਸਿੰਘ ਬਰਾੜ , ਪਿਆਰਾ ਸਿੰਘ, ਜਗਸੀਰ ਸਿੰਘ ਕੋਟ ਕਰੋੜ ਕਲਾਂ, ਕ੍ਰਿਪਾਲ ਸਿੰਘ, ਰੂਪ ਲਾਲ ਵੱਤਾ, ਜਰਨੈਲ ਸਿੰਘ, ਸਾਦਿਕ ਮੰਤਰੀ , ਦਰਸ਼ਨ ਸਿੰਘ ਆਦਿ ਸਨ । ਇਸ ਸਮੇਂ ਬੀਬਾ ਬਲਜੀਤ ਕੌਰ ਬੰਗੜ ਦੇ ਨਾਲ਼ ਕਾਂਗਰਸੀ ਆਗੂ ਹਰਦੀਪ ਸਿੰਘ ਹੈਪੀ ਬਰਾੜ (ਚੇਅਰਮੈਨ ਜ਼ਿਲ੍ਹਾ ਕਾਂਗਰਸ ਵਪਾਰ ਸੈੱਲ) ਅਤੇ ਕੌਸਲਰ ਰਾਕੇਸ਼ ਕੁਮਾਰ ਕਾਇਤ ਆਦਿ ਮੌਜੂਦ ਸਨ।


author

Gurminder Singh

Content Editor

Related News