ਆਜ਼ਾਦੀ ਦਿਹਾੜੇ ਮੌਕੇ ਸੜਕਾਂ ’ਤੇ ਨਿਕਲੇ ਮੁਲਾਜ਼ਮ, ਕਿਸਾਨ, ਮਜ਼ਦੂਰ ਤੇ ਆਜ਼ਾਦੀ ਘੁਲਾਟੀਆਂ ਦੇ ਵਾਰਿਸ, ਕੀਤਾ ਪ੍ਰਦਰਸ਼ਨ
Sunday, Aug 15, 2021 - 02:38 PM (IST)
ਬਠਿੰਡਾ (ਪਰਮਿੰਦਰ) - ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਅੱਜ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਕੱਚੇ ਮੁਲਾਜ਼ਮ ਅਤੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਸੜਕਾਂ ’ਤੇ ਉੱਤਰ ਆਏ। ਵੱਖ-ਵੱਖ ਸੰਗਠਨਾਂ ਦੀ ਅਗਵਾਈ ਵਿੱਚ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀਆਂ ਨੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾਇਆ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਪ੍ਰਦਰਸ਼ਨ ਕਾਰੀਆਂ ਨੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮਾਂ ਵੱਲ ਕੂਚ ਕੀਤਾ ਪਰ ਪੁਲਸ ਨੇ ਵੱਡੇ ਪੱਧਰ ’ਤੇ ਨਾਕਾਬੰਦੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰਸਤਿਆਂ ਵਿੱਚ ਰੋਕ ਲਿਆ।
ਇਸ ਮੌਕੇ ਅੰਦੋਲਨਕਾਰੀਆਂ ਨੇ ਸੜਕਾਂ ’ਤੇ ਧਰਨੇ ਮਾਰਕੇ ਚੱਕਾ ਜਾਮ ਵੀ ਕੀਤਾ। ਆਜ਼ਾਦੀ ਦਿਹਾੜੇ ’ਤੇ ਸਵੇਰ ਤੋਂ ਸੜਕਾਂ ’ਤੇ ਅਫ਼ਰਾ ਤਫਰੀ ਮੱਚੀ ਹੋਈ ਸੀ। ਇਸ ਮੌਕੇ ਸੜਕਾਂ ’ਤੇ ਤਾਇਨਾਤ ਪੁਲਸ ਇਧਰ-ਉਧਰ ਭੱਜਦੀ ਹੋਈ ਨਜ਼ਰ ਆ ਰਹੀ ਸੀ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਝੰਡਾ ਫਹਿਰਾਇਆ। ਸਮਾਗਮ ਦੇ ਬਾਹਰ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਰਹੀ।