ਵਿਆਹ ਵਾਲੀਆਂ ਗੱਡੀਆਂ ’ਤੇ ਕਿਸਾਨੀ ਝੰਡਿਆਂ ਦਾ ਵਧਿਆ ਰੁਝਾਨ
Saturday, Jan 16, 2021 - 02:37 PM (IST)
ਨਵਾਂਸ਼ਹਿਰ (ਜੋਵਨਪ੍ਰੀਤ ਭੰਗਲ) : ਅੱਜਕਲ੍ਹ ਵਿਆਹ ਵਾਲੀਆਂ ਗੱਡੀਆਂ ’ਤੇ ਕਿਸਾਨੀ ਝੰਡਿਆਂ ਦਾ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਗੁਰਪ੍ਰੀਤ ਸਿੰਘ ਵਾਸੀ ਪਿੰਡ ਬਿਹਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਆਹ ਵਾਲੇ ਦਿਨ ਬਰਾਤ ਦੀਆਂ ਸਾਰੀਆਂ ਗੱਡੀਆਂ ’ਤੇ ਕਿਸਾਨੀ ਝੰਡੇ ਲਾਕੇ ਆਪਣੀ ਪਤਨੀ ਹਰਪ੍ਰੀਤ ਕੌਰ ਵਾਸੀ ਪਿੰਡ ਪੱਟੀ ਨੂੰ ਵਿਆਹੁਣ ਪਹੁੰਚਿਆ, ਜਿਸਦੀ ਹਰ ਪਾਸੇ ਕਾਫੀ ਪ੍ਰਸੰਸਾ ਹੋ ਰਹੀ ਹੈ। ਗੱਲਬਾਤ ਕਰਦਿਆਂ ਨੌਜਵਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਉਹ ਪਰਿਵਾਰਕ ਰੁਝੇਵਿਆਂ ਕਾਰਨ ਦਿੱਲੀ ਨਹੀਂ ਜਾ ਸਕਿਆ ਪਰ ਉਸ ਵੱਲੋਂ ਇਹ ਜੋ ਕਦਮ ਚੁੱਕਿਆ ਗਿਆ ਹੈ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਹੀ ਚੁੱਕਿਆ ਗਿਆ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਹੰਕਾਰ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਲਈ ਚੁਣੌਤੀ ਬਣਿਆ : ਜਾਖੜ
ਇਸ ਮੌਕੇ ਗੁਰਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਵੀ ਖ਼ੇਤੀਬਾਡ਼ੀ ਕਾਨੂੰਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਨੂੰਨ ਵਾਪਸ ਕਰਨ ਦੀ ਗੱਲ ਕੀਤੀ। ਗੱਲਬਾਤ ਦੌਰਾਨ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਜੋ ਖੇਤੀ ਅੰਦੋਲਨ ਦੇ ਹੱਕ ਵਿਚ ਹਵਾ ਬਣੀ ਹੈ, ਉਸ ਦੇ ਪਿੱਛੇ ਇਨ੍ਹਾਂ ਨੌਜਵਾਨਾਂ ਦੀ ਸਖ਼ਤ ਮਿਹਨਤ, ਲਗਨ ਅਤੇ ਦਿਮਾਗ ਲੱਗਾ ਹੈ। ਚਾਹੇ ਫੇਸਬੁਕ ਹੋਵੇ ਜਾਂ ਟਵਿੱਟਰ, ਇੰਸਟਾਗਰਾਮ ਹੋਵੇ ਜਾਂ ਵਟਸਐਪ, ਹਰ ਸੋਸ਼ਲ ਪਲੇਟਫਾਰਮ ’ਤੇ ਨੌਜਵਾਨਾਂ ਦੀ ਟੀਮ ਕੰਮ ਕਰ ਰਹੀ ਹੈ। ਬਜ਼ੁਰਗ ਹੋ ਚੁੱਕੇ ਕਿਸਾਨ ਨੇਤਾਵਾਂ ਦੇ ਵਾਰਿਸ ਦੇ ਤੌਰ ’ਤੇ ਨਵੀਂ ਪੀੜ੍ਹੀ ਵੀ ਤਿਆਰ ਹੋ ਰਹੀ ਹੈ।
ਇਹ ਵੀ ਪੜ੍ਹੋ : ਭੁਪਿੰਦਰ ਮਾਨ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸਟੈਂਡ ਲੈਣਾ ਚਾਹੀਦਾ ਸੀ : ਸ਼੍ਰੋਮਣੀ ਅਕਾਲੀ ਦਲ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ