ਧਮਕੀਆਂ ਮਗਰੋਂ ਗੁਰਸਿਮਰਨ ਮੰਡ ਦੀ ਵਧਾਈ ਸੁਰੱਖਿਆ, ਘਰ ਦੇ ਬਾਹਰ ਬਣਾਏ ਬੰਕਰ, ਕੰਧਾਂ 'ਤੇ ਲਾਇਆ ਕੱਚ

11/21/2022 12:15:14 PM

ਲੁਧਿਆਣਾ (ਰਾਜ) : ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਡ ਨੂੰ ਲਗਾਤਾਰ ਗੈਂਗਸਟਰਾਂ ਦੇ ਨਾਂ 'ਤੋਂ ਧਮਕੀਆਂ ਮਿਲ ਰਹੀਆਂ ਸਨ। ਹਾਲਾਂਕਿ ਇਕ ਹਫ਼ਤੇ ਤੋਂ ਵੱਧ ਕਾਂਗਰਸੀ ਨੇਤਾ ਗੁਰਸਿਰਮਨ ਸਿੰਘ ਮੰਡ ਨਜ਼ਰਬੰਦ ਹੈ। ਹੁਣ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੰਡ ਅਤੇ ਉਸ ਦੇ ਪੁੱਤ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਲਈ ਮੰਡ ਦੀ ਸੁਰੱਖਿਆ ਲਈ ਥ੍ਰੀ-ਲੇਅਰ ਸੁਰੱਖਿਆ ਕਰ ਰੱਖੀ ਹੈ। ਉਨ੍ਹਾਂ ਦੇ ਘਰ ਦੇ ਨੇੜੇ-ਤੇੜੇ ਡਿਜੀਟਲ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ ਘਰ ਦੀਆਂ ਕੰਧਾਂ ’ਤੇ ਵੀ ਕੱਚ ਦੇ ਟੋਟੇ ਲਗਾ ਦਿੱਤੇ ਗਏ ਹਨ ਤਾਂ ਕਿ ਕੋਈ ਕੰਧ ਟੱਪ ਕੇ ਅੰਦਰ ਨਾ ਆ ਸਕੇ।

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਗੁਰਸਿਮਰਨ ਸਿੰਘ ਮੰਡ ਦੇ ਘਰ ਦੇ ਬਾਹਰ ਗਲੀ ’ਚ ਚਾਰੇ ਪਾਸੇ ਰੇਤ ਦੀਆਂ ਬੋਰੀਆਂ ਲਗਾ ਕੇ ਬੰਕਰ ਬਣਾਏ ਗਏ ਹਨ। ਘਰ ਦੇ ਬਾਹਰ ਪੁਲਸ ਮੁਲਾਜ਼ਮ ਹਥਿਆਰਾਂ ਨਾਲ ਲੈਸ ਹਨ। ਇਸ ਦੇ ਨਾਲ ਹੀ ਹੁਣ ਪੁਲਸ ਵਲੋਂ ਪੀ. ਸੀ. ਆਰ. ਦੀ ਕੈਮਰੇ ਵਾਲੀ ਵੈਨ ਵੀ ਖੜ੍ਹੀ ਕਰ ਦਿੱਤੀ ਹੈ। ਗਲੀ ਤਾਂ ਪਹਿਲਾਂ ਹੀ ਸੀਲ ਕੀਤੀ ਹੋਈ ਹੈ, ਉੱਥੇ ਹੀ ਗਲੀ ’ਚ ਰਹਿਣ ਵਾਲੇ ਲੋਕਾਂ ਦਾ ਵੀ ਪੂਰਾ ਬਿਓਰਾ ਪੁਲਸ ਨੇ ਆਪਣੇ ਕੋਲ ਨੋਟ ਕਰ ਲਿਆ ਹੈ।

ਇਹ ਵੀ ਪੜ੍ਹੋ :  ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ

PunjabKesari

ਪੁਲਸ ਵਲੋਂ ਹੁਣ ਉਨ੍ਹਾਂ ਦੇ ਪੁੱਤਰ ਨੂੰ ਵੀ ਕਿਤੇ ਜਾਣ ਨਹੀਂ ਦਿੱਤਾ ਜਾ ਰਿਹਾ। ਅਧਿਕਾਰੀ ਵੀ ਰੋਜ਼ਾਨਾ ਚੈਕਿੰਗ ਲਈ ਆਉਂਦੇ ਹਨ ਅਤੇ ਬਾਹਰ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਨਿਰਦੇਸ਼ ਦਿੰਦੇ ਰਹਿੰਦੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

 


Harnek Seechewal

Content Editor

Related News