ਵਧਦੇ ਪ੍ਰਦੂਸ਼ਣ ਕਾਰਨ ਗਰਮੀ ਅਤੇ ਬੀਮਾਰੀਆਂ ''ਚ ਵਾਧਾ
Monday, Jun 12, 2017 - 12:48 AM (IST)
ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ) -ਭਾਰਤ ਭਰ 'ਚ ਪ੍ਰਦੂਸ਼ਣ ਦੀ ਸਮੱਸਿਆ ਹਰ ਸਾਲ ਵਧਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਸਮੇਤ ਹੋਰ ਸੂਬਿਆਂ ਦੇ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ 'ਚ ਵੀ ਆ ਗਏ ਹਨ। ਗਰਮੀ ਦੇ ਵਧਣ ਕਾਰਨ ਜਿੱਥੇ ਇਸ ਸਾਲ ਤਾਪਮਾਨ 49 ਡਿਗਰੀ ਨੂੰ ਪਾਰ ਕਰ ਗਿਆ, ਉੱਥੇ ਹੀ ਪ੍ਰਦੂਸ਼ਣ ਨੇ ਪਾਣੀ ਨੂੰ ਵੀ ਦੂਸ਼ਿਤ ਕਰ ਕੇ ਰੱਖ ਦਿੱਤਾ ਹੈ। ਯੂ. ਐੱਨ. ਓ. ਦੀ ਵਿਸ਼ਵ ਸਿਹਤ ਸੰਸਥਾ ਵੱਲੋਂ ਹਾਲ ਹੀ 'ਚ ਦੁਨੀਆ ਭਰ ਦੇ ਪ੍ਰਦੂਸ਼ਿਤ ਸ਼ਹਿਰਾਂ ਦੇ ਲਈ ਕੀਤੇ ਗਏ ਸਰਵੇ 'ਚ 91 ਦੇਸ਼ਾਂ ਦੇ 1600 ਸ਼ਹਿਰਾਂ ਦਾ ਅਧਿਐਨ ਕੀਤਾ ਗਿਆ।
