ਗਰਗ ਜਿਨਿੰਗ ਐਂਡ ਰਾਈਸ ਮਿੱਲ ''ਚ ਇਨਕਮ ਟੈਕਸ ਵਿਭਾਗ ਨੇ ਕੀਤੀ ਰੇਡ

Friday, Jan 12, 2018 - 03:55 AM (IST)

ਰਾਮਪੁਰਾ ਫੂਲ(ਰਜਨੀਸ਼)-ਅੱਜ ਸਥਾਨਕ ਗਰਗ ਜਿਨਿੰਗ ਐਂਡ ਰਾਈਸ ਮਿੱਲ 'ਚ ਇਨਕਮ ਟੈਕਸ ਵਿਭਾਗ ਵੱਲੋਂ ਰੇਡ ਕੀਤੀ ਗਈ। ਉਕਤ ਸ਼ੈਲਰ ਨੂੰ ਬਾਅਦ ਦੁਪਹਿਰ ਹੀ ਵਿਭਾਗ ਤੇ ਪੁਲਸ ਵੱਲੋਂ ਸੀਲ ਕਰ ਲਿਆ ਗਿਆ ਸੀ। ਰੇਡ ਦੀ ਅਗਵਾਈ ਇਨਕਮ ਟੈਕਸ ਵਿਭਾਗ ਦੇ ਜੋ ਅਧਿਕਾਰੀ ਕਰ ਰਹੇ ਸਨ ਉਨ੍ਹਾਂ ਦੀ ਗੱਡੀ ਨੰ. ਪੀ. ਬੀ. 4 ਡੀ.-4990 ਤੇ ਜੁਆਇੰਟ ਕਮਿਸ਼ਨਰ ਦੀ ਪਲੇਟ ਲੱਗੀ ਹੋਈ ਸੀ। ਉਕਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਨਾਲ ਹੀ ਪੱਤਰਕਾਰਾਂ ਨੂੰ ਉਕਤ ਸ਼ੈਲਰ ਅੰਦਰ ਜਾਣ ਤੋਂ ਰੋਕ ਕੇ ਸ਼ੈਲਰ ਦਾ ਦਰਵਾਜ਼ਾ ਬੰਦ ਕਰ ਲਿਆ ਗਿਆ ਜਦਕਿ ਉਕਤ ਸ਼ੈਲਰ ਵਿਚ ਵਿਭਾਗ ਵੱਲੋਂ ਦੂਜੇ ਹੋਰ ਸ਼ੈਲਰ ਮਾਲਕਾਂ ਨੂੰ ਅੰਦਰ ਆਉਣ ਦਿੱਤਾ ਗਿਆ, ਜਿਸ ਨੇ ਵਿਭਾਗ ਦੀ ਉਕਤ ਦਬਿਸ਼ 'ਤੇ ਕਈ ਪ੍ਰਕਾਰ ਦੇ ਸਵਾਲੀਆ ਨਿਸ਼ਾਨ ਛੱਡ ਦਿੱਤੇ। ਸਮਾਚਾਰ ਲਿਖੇ ਜਾਣ ਤੱਕ ਰੇਡ ਜਾਰੀ ਰਹੀ।


Related News