ਆਮਦਨ ਕਰ ਵਿਭਾਗ ਨੇ ਸ਼ਹਿਰ ''ਚ 5 ਯੂਨਿਟਾਂ ''ਤੇ ਮਾਰਿਆ ਛਾਪਾ

Wednesday, Sep 20, 2017 - 03:00 AM (IST)

ਆਮਦਨ ਕਰ ਵਿਭਾਗ ਨੇ ਸ਼ਹਿਰ ''ਚ 5 ਯੂਨਿਟਾਂ ''ਤੇ ਮਾਰਿਆ ਛਾਪਾ

ਲੁਧਿਆਣਾ(ਸੇਠੀ)-ਆਮਦਨ ਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨਾਰਥ ਵੈਸਟ ਰਿਜਨ ਦੀ ਟੀਮ ਨੇ ਸ਼ਹਿਰ ਵਿਚ 5 ਯੂਨਿਟਾਂ 'ਤੇ ਛਾਪਾ ਮਾਰਿਆ। ਇਹ ਕਾਰਵਾਈ ਪ੍ਰਿੰਸੀਪਲ ਡਾਇਰੈਕਟਰ ਪ੍ਰਨੀਤ ਸਚਦੇਵਾ ਦੇ ਨਿਰਦੇਸ਼ਾਂ 'ਤੇ ਅਤੇ ਜੁਆਇੰਟ ਡਾਇਰੈਕਟਰ ਰਿਤੇਸ਼ ਪਰਮਾਰ ਦੀ ਅਗਵਾਈ 'ਚ ਕੀਤੀ ਗਈ। ਪੰਚਾਂ ਥਾਵਾਂ 'ਤੇ ਵਿਭਾਗੀ ਟੀਮਾਂ ਨੇ ਇਕੋ ਸਮੇਂ ਛਾਪਾ ਮਾਰਿਆ ਅਤੇ ਕਈ ਤਰ੍ਹਾਂ ਦੇ ਦਸਤਾਵੇਜ਼, ਕੰਪਿਊਟਰ ਆਦਿ ਕਬਜ਼ੇ ਵਿਚ ਲੈ ਲਏ। ਇਹ ਕਾਰਵਾਈ ਮਲਹੋਤਰਾ ਏਜੰਸੀ, ਕਰਿਆਨਾ (ਸਿਵਲ ਲਾਈਨਜ਼), ਆਰ. ਐੱਸ. ਨਿਟਵੀਅਰ ਹੌਜ਼ਰੀ (ਇੰਡਸਟ੍ਰੀਅਲ ਏਰੀਆ), ਅਰੋੜਾ ਟਾਵਲ ਹਾਊਸ (ਚੌੜਾ ਬਜ਼ਾਰ), ਮਿੱਤਲ ਨਰਸਿੰਗ ਹੋਮ (ਕਿਚਲੂ ਨਗਰ) ਅਤੇ ਚਾਰਟਰਡ ਅਕਾਊਂਟੈਂਟ ਰਜੀਵ ਗੁਪਤਾ ਆਦਿ 'ਤੇ ਹੋਈ। ਵਿਭਾਗੀ ਸੂਤਰਾਂ ਮੁਤਾਬਕ ਇਨ੍ਹਾਂ 'ਤੇ ਨੋਟਬੰਦੀ ਦੌਰਾਨ ਗੜਬੜ ਕਰਨ ਤੋਂ ਇਲਾਵਾ ਆਮਦਨ ਤੋਂ ਜ਼ਿਆਦਾ ਨਿਵੇਸ਼ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਦੋਸ਼ ਹੈ। ਖ਼ਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ। ਪਤਾ ਲੱਗਾ ਹੈ ਕਿ ਵਿਭਾਗ ਅਜਿਹੇ ਬਹੁਤ ਸਾਰੇ ਕੇਸਾਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਜਾਂ ਆਮਦਨ ਤੋਂ ਜ਼ਿਆਦਾ ਨਿਵੇਸ਼ ਹੋਇਆ ਹੈ। ਉਨ੍ਹਾਂ 'ਤੇ ਬਣਦੀ ਕਾਰਵਾਈ ਕਰੇਗਾ।


Related News