ਇਨਕਮ ਟੈਕਸ ਵਿਭਾਗ ਨੂੰ ਸਰੰਡਰ ਕੀਤੀ 2 ਕਰੋੜ ਦੀ ਅਣਐਲਾਨੀ ਆਮਦਨ

Thursday, Aug 24, 2017 - 06:56 AM (IST)

ਇਨਕਮ ਟੈਕਸ ਵਿਭਾਗ ਨੂੰ ਸਰੰਡਰ ਕੀਤੀ 2 ਕਰੋੜ ਦੀ ਅਣਐਲਾਨੀ ਆਮਦਨ

ਜਲੰਧਰ(ਵਿਨੀਤ)—ਇਨਕਮ ਟੈਕਸ ਵਿਭਾਗ ਵਲੋਂ ਅੱਜ ਰੇਂਜ 3 ਦੇ ਅਧੀਨ ਆਉਂਦੇ ਪੱਪੀ ਬਿਲਡਰਜ਼ ਐਂਡ ਅਰਬਨ ਪ੍ਰਮੋਟਰਜ਼, ਮਾਡਲ ਟਾਊਨ ਵਿਖੇ ਸਰਵੇ ਕੀਤਾ ਗਿਆ ਹੈ। ਦੇਰ ਰਾਤ ਤੱਕ ਚੱਲੇ ਇਸ ਸਰਵੇ ਤੋਂ ਬਾਅਦ ਕੰਪਨੀ ਵਲੋਂ 2 ਕਰੋੜ ਰੁਪਏ ਦੀ ਵਾਧੂ ਅਣਐਲਾਨੀ ਆਮਦਨ ਸਰੰਡਰ ਕੀਤੀ ਗਈ। ਇਨਕਮ ਟੈਕਸ ਕਮਿਸ਼ਨਰ ਬਲਵਿੰਦਰ ਕੌਰ ਦੇ ਨਿਰਦੇਸ਼ ਮੁਤਾਬਕ ਸਰਵੇ ਟੀਮ ਨੇ ਆਈ. ਟੀ. ਓ. ਐੱਸ. ਪੀ. ਸਿੰਘ, ਵਿਸ਼ਨੂ ਦੇਵ, ਕਰਨ ਸਿੰਘ, ਵਿਨੀਤ ਅਤੇ ਰੂਬੀ ਦੀ ਅਗਵਾਈ ਵਿਚ ਸਰਵੇ ਕੀਤਾ, ਜਿਸ ਵਿਚ ਇੰਸ. ਰਾਜੇਸ਼ ਸ਼ਰਮਾ, ਮਹਿੰਦਰ ਮਹਿਤਾ, ਤਰਸੇਮ ਸਿੰਘ ਅਤੇ ਸੰਜੀਵ ਲਰੋਈਆ ਨੇ ਕੰਪਨੀ ਦੇ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ। 


Related News