ਆਮਦਨ ਕਰ ਵਿਭਾਗ ਨੇ ਦੋ ਵੱਡੇ ਯੂਨਿਟਾਂ ਦੇ ਦਸਤਾਵੇਜ਼ ਕੀਤੇ ਬਰਾਮਦ
Friday, Jul 07, 2017 - 04:01 AM (IST)
ਲੁਧਿਆਣਾ (ਸੇਠੀ)-ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਮਹਾਨਗਰ ਦੇ ਦੋ ਵੱਡੇ ਯੂਨਿਟਾਂ ਦੇ 12 ਕੰਪਲੈਕਸਾਂ ਤੋਂ ਕੁਝ ਅਜਿਹੇ ਦਸਤਾਵੇਜ਼ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਸਬੰਧ ਕਾਲੇ ਧਨ ਨਾਲ ਹੋ ਸਕਦਾ ਹੈ। ਵਿਭਾਗੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਟੀਮਾਂ ਨੂੰ ਸਲੀਕ ਫੈਬ੍ਰਿਕ ਤੋਂ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਕੰਪਨੀ ਨੇ 9.50 ਕਰੋੜ ਰੁਪਏ ਨੋਟਬੰਦੀ ਦੌਰਾਨ ਸਫੈਦ ਕੀਤੇ ਹਨ, ਜਿਸ ਤੋਂ ਬਾਅਦ ਨਕਦ ਸੇਲ ਦਿਖਾ ਕੇ ਕਾਗਜ਼ਾਂ ਦਾ ਪੇਟ ਭਰਿਆ ਗਿਆ। ਜਦੋਂਕਿ ਇਸੇ ਦੌਰਾਨ ਉਪਰੋਕਤ ਯੁਨਿਟ ਨੇ 3 ਕਰੋੜ ਰੁਪਏ ਲਾਂਗ ਟਰਮ ਕੈਪੀਟਲ ਗੇਨ ਵਿਚ ਇਨਵੈਸਟਮੈਂਟ ਦਿਖਾਈ ਹੈ, ਜਦੋਂਕਿ ਸੂਤਰਾਂ ਨੇ ਦੱਸਿਆ ਕਿ ਦਰਸ਼ਨ ਲਾਲ ਲੱਡੂ ਤੋਂ ਵਿਦੇਸ਼ੀ ਕਰੰਸੀ ਅਤੇ ਵੱਡੇ ਪੱਧਰ 'ਤੇ ਰਜਿਸਟਰੀਆਂ ਬਰਾਮਦ ਹੋਈਆਂ ਹਨ, ਜਿਸ ਦਾ ਵਿਭਾਗੀ ਟੀਮਾਂ ਮਿਲਾਨ ਕਰ ਰਹੀਆਂ ਹਨ ਕਿ ਇਹ ਰਜਿਸਟਰੀਆਂ ਕਿਸ ਢੰਗ ਨਾਲ ਕਰਵਾਈਆਂ ਗਈਆਂ ਹਨ। ਵਿਭਾਗ ਇਨ੍ਹਾਂ ਕੇਸਾਂ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ।
