ਇਨਕਮ ਟੈਕਸ ਅਧਿਕਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ
Tuesday, Jul 24, 2018 - 05:31 AM (IST)
ਅੰਮ੍ਰਿਤਸਰ, (ਨੀਰਜ)- ਜੁਆਇੰਟ ਕੌਂਸਲ ਜਿਸ ਵਿਚ ਆਈ.ਟੀ.ਈ.ਐੱਫ. ਅਤੇ ਆਈ. ਟੀ. ਜੀ. ਓ. ਦੇ ਮੈਂਬਰਾਂ ਵੱਲੋਂ ਇਨਕਮ ਟੈਕਸ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਵਿਭਾਗ ਦੇ ਆਈ.ਟੀ.ਓ., ਇੰਸਪੈਕਟਰ ਅਤੇ ਹੋਰ ਕਰਮਚਾਰੀ ਸ਼ਾਮਲ ਹੋਏ। ਜੁਅਾਇੰਟ ਕੌਂਸਲ ਨੇ ਪਹਿਲਾਂ ਹੀ ਆਪਣੀ ਸੰਘਰਸ਼ ਦੀ ਰਣਨੀਤੀ ਦਾ ਐਲਾਨ ਕਰ ਦਿੱਤਾ ਸੀ। ਇਸ ਮੌਕੇ ’ਤੇ ਆਈ.ਟੀ.ਈ.ਐੱਫ. ਪ੍ਰਧਾਨ ਰਜਿੰਦਰ ਸਿੰਘ, ਆਈ.ਟੀ.ਜੀ.ਓ. ਪ੍ਰਧਾਨ ਜੀ. ਐੱਲ. ਰਾਣਾ, ਜ਼ੋਨਲ ਸੈਕਰੇਟਰੀ ਪਰਵਿੰਦਰ ਕੁਮਾਰ, ਸਕੱਤਰ ਅਰਵਿੰਦ ਕੁਮਾਰ, ਤੇਜਵਿੰਦਰ ਸਿੰਘ, ਵੀਡੀ ਮੀਨਾ, ਅਮਿਤ ਕੁਮਾਰ ਆਦਿ ਮੌਜੂਦ ਸਨ।
