ਮੁੜ ਦਹਿਲਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
Sunday, Nov 24, 2024 - 07:11 PM (IST)
ਬਟਾਲਾ (ਗੁਰਪ੍ਰੀਤ)- ਪੰਜਾਬ ਦੇ ਬਟਾਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਅਸਲ ਬਟਾਲਾ ਅਧੀਨ ਪੈਂਦੇ ਪਿੰਡ ਕਰਨਾਮਾ ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ, ਜਿਸ ਦਾ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਗਰਾਈਆ ਵਿਖੇ ਬਿਜਲੀ ਦੇ ਸਾਮਾਨ ਦੀ ਦੁਕਾਨ ਕਰਦਾ ਸੀ।ਬਲਬੀਰ ਸਿੰਘ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਬਲਬੀਰ ਸਿੰਘ ਗੱਡੀ ਦੇ ਵਿੱਚ ਹੀ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸਰਪੰਚ ਭਰਾ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਿਸ਼ ਨਹੀਂ ਸੀ। ਪੁਲਸ ਮੁਤਾਬਕ ਪੰਜ ਗੋਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਬਾਕੀ ਛਾਣਬੀਣ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬੰਦ ਰਹੇਗੀ ਬਿਜਲੀ, ਝੱਲਣੀ ਪਵੇਗੀ ਪਰੇਸ਼ਾਨੀ
ਇਹ ਵੀ ਪੜ੍ਹੋ- ਮੱਥਾ ਟੇਕ ਘਰ ਪਰਤੇ ਨੌਜਵਾਨ ਨੂੰ ਦੋਸਤਾਂ ਨੇ ਬੁਲਾ ਲਿਆ ਬਾਹਰ, ਫਿਰ ਮਾਪਿਆਂ ਨੂੰ ਆਏ ਫੋਨ ਨੇ ਉਡਾ 'ਤੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8