ਸੰਗਰੂਰ ਦੇ ਇਸ ਪਿੰਡ ’ਚ ਮੱਖੀਆਂ ਨੇ ਮਚਾਇਆ ਕਹਿਰ, ਰਿਸ਼ਤੇਦਾਰ ਕਰਦੇ ਨੇ 'ਮਖੌਲ'

Friday, Apr 01, 2022 - 04:55 PM (IST)

ਸੰਗਰੂਰ ਦੇ ਇਸ ਪਿੰਡ ’ਚ ਮੱਖੀਆਂ ਨੇ ਮਚਾਇਆ ਕਹਿਰ, ਰਿਸ਼ਤੇਦਾਰ ਕਰਦੇ ਨੇ 'ਮਖੌਲ'

ਸੰਗਰੂਰ (ਪ੍ਰਿੰਸ) : ਅੱਜ ਤੁਹਾਨੂੰ ਅਸੀਂ ਇਕ ਅਜਿਹੇ ਪਿੰਡ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿੱਥੋਂ ਦੇ ਲੋਕ ਇਕ ਵੱਖਰੀ ਹੀ ਮੁਸੀਬਤ ’ਚ ਘਿਰੇ ਹੋਏ ਹਨ। ਸੰਗਰੂਰ ਦੇ ਇਸ ਪਿੰਡ ਨੇ ਆਪਣੇ ਘਰਾਂ ਨੂੰ ਜਾਲੀਦਾਰ ਕੱਪੜਿਆਂ ਨਾਲ ਕਿਉਂ ਢੱਕ ਕੇ ਰੱਖਿਆ ਹੈ? ਕਿਉਂ ਜ਼ਿਆਦਾ ਸਮਾਂ ਲੋਕ ਆਪਣੇ ਘਰਾਂ ’ਚ ਬੰਦ ਰਹਿੰਦੇ ਹਨ। ਇਹ ਕਹਾਣੀ ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਭਗਵਾਨਪੁਰਾ ਦੀ ਹੈ, ਜਿੱਥੋਂ ਦੇ ਲੋਕ ਇਕ ਅਲੱਗ ਦੀ ਮੁਸੀਬਤ ’ਚ ਘਿਰੇ ਹੋਏ ਹਨ ਅਤੇ ਇਸ ਮੁਸੀਬਤ ਨੇ ਇਨ੍ਹਾਂ ਲੋਕਾਂ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਲੋਕਾਂ ਦਾ ਆਪਣੇ ਹੀ ਘਰਾਂ ’ਚ ਰਹਿਣਾ ਔਖਾ ਹੋ ਗਿਆ ਹੈ। ਇਸ ਮੁਸੀਬਤ ਦਾ ਨਾਮ ‘ਮੱਖੀਆਂ’ ਹੈ, ਜਿਹੜੀਆਂ ਇਨ੍ਹਾਂ ਨੂੰ ਜਿਉਂਣ ਨਹੀਂ ਦੇ ਰਹੀਆਂ। ਸਬਜ਼ੀ, ਰੋਟੀ, ਫਰਸ਼ ’ਤੇ ਮੱਖੀਆਂ ਨੇ ਲੋਕਾਂ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਹੁਣ ਇਨ੍ਹਾਂ ਦੇ ਘਰ ਕੋਈ ਰਿਸ਼ਤੇਦਾਰ ਤੱਕ ਨਹੀਂ ਆਉਂਦਾ। ਆਦਰਸ਼ ਪਿੰਡ ਦਾ ਮੁੰਡਾ ਆਪਣੇ ਸਹੁਰੇ ਜਾਂਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਆ ਗਏ ਮੱਖੀਆਂ ਵਾਲੇ ਰਿਸ਼ਤੇਦਾਰ। ਇਸ ਮਹੀਨੇ ਜਿੱਥੇ ਮੱਖੀਆਂ ਨੇ ਪਿੰਡ ਵਾਸੀਆਂ ਦਾ ਰਹਿਣਾ ਮੁਸ਼ਕਲ ਕੀਤਾ ਹੈ ਉੱਥੇ ਹੀ ਪਿੰਡ ਵਾਲਿਆਂ ਨੂੰ ਮਾਨਸਿਕ ਪੱਖੋਂ ਵੀ ਬੀਮਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'

ਪਹਿਲੀ ਤਸਵੀਰ ਵਿੱਚ ਦੇਖੋ, ਖੇਤਾਂ ਵਿੱਚ ਘਰ ਬਣਿਆ ਹੋਇਆ ਹੈ, ਘਰ ਵਿੱਚ ਪਸ਼ੂ ਖੜ੍ਹੇ ਹਨ ਪਰ ਚਾਰੇ ਤੋਂ ਵੱਧ ਉਨ੍ਹਾਂ ਦੇ ਚਾਰੇ ਵਿੱਚ ਔਰਤਾਂ ਘਰ ਦੇ ਅੰਦਰ ਹੀ ਬੈਠੀਆਂ ਹਨ। ਆਲੇ-ਦੁਆਲੇ ਮੱਖੀਆਂ ਤੋਂ ਬਚਾਅ ਕਰਦੀਆਂ ਨਜ਼ਰ ਆ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਜਦੋਂ ਘਰ ’ਚ ਝਾੜੂ ਲਾਇਆ ਜਾਂਦਾ ਹੈ ਤਾਂ ਉਸ 'ਤੇ ਮਰੀਆਂ ਮੱਖੀਆਂ ਦਾ ਢੇਰ ਲੱਗ ਜਾਂਦਾ ਹੈ, ਔਰਤਾਂ ਕਹਿੰਦੀਆਂ ਹਨ ਕਿ ਅਸੀਂ ਇਨ੍ਹਾਂ ਮੱਖੀਆਂ ਤੋਂ ਬਹੁਤ ਪ੍ਰੇਸ਼ਾਨ ਹਾਂ, ਸਾਡੇ ਘਰ ਵਿਚ ਲੜਾਈ-ਝਗੜੇ ਵੀ ਹੋ ਜਾਂਦੇ ਹਨ ਕਿਉਂਕਿ ਜਦੋਂ ਅਸੀਂ ਦਾਲ ਰੋਟੀ ਪਕਾਉਂਦੇ ਹਾਂ ਤਾਂ ਉਸ 'ਤੇ ਮੱਖੀਆਂ ਆ ਜਾਂਦੀਆਂ ਹਨ। ਸਾਡੇ ਘਰ ਰੋਟੀਆਂ ’ਤੇ ਮੱਖੀਆਂ ਬੈਠਣ ਕਾਰਨ ਬੰਦੇ ਗਾਲ੍ਹਾਂ ਕੱਢਣ ਲੱਗ ਪੈਂਦੇ ਹਨ । ਕੋਈ ਰਿਸ਼ਤੇਦਾਰ ਸਾਡੇ ਘਰ ਨਹੀਂ ਆਉਂਦਾ, ਸਾਨੂੰ ਇਨ੍ਹਾਂ ਮੱਖੀਆਂ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ, ਜਦੋਂ ਦਾ ਸਾਡੇ ਪਿੰਡ ਦੇ ਕੋਲ ਪੋਲਟਰੀ ਫਾਰਮ ਬਣਿਆ ਹੈ, ਉਦੋਂ ਤੋਂ ਹੀ ਮੱਖੀਆਂ ਦਾ ਆਂਤਕ ਵਧ ਗਿਆ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਕਰਵਾਉਣ ਲਈ ਜੈਂਡਰ ਬਦਲ ਰਵੀ ਤੋਂ ਬਣਿਆ 'ਰੀਆ ਜੱਟੀ', ਹੁਣ ਪਤੀ ਨੇ ਦਿੱਤਾ ਧੋਖਾ

ਉਸ ਤੋਂ ਬਾਅਦ ਸਾਡੀ ਟੀਮ ਥੋੜ੍ਹਾ ਅੱਗੇ ਵੱਧੀ ਤਾਂ ਅਸੀਂ ਦੇਖਿਆ ਕਿ ਲੋਕਾਂ ਨੇ ਆਪਣੇ ਘਰਾਂ ਨੂੰ ਜਾਲੀਦਾਰ ਕੱਪੜੇ ਨਾਲ ਪੂਰਾ ਢੱਕਿਆ ਹੋਇਆ ਸੀ। ਆਮਤੌਰ ’ਤੇ ਜਦੋਂ ਪਿੰਡ ’ਚ ਕੋਈ ਖ਼ੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਘਰ ਨੂੰ ਸਜਾਉਣ ਲਈ ਘਰ ’ਤੇ ਦੀਪਮਾਲਾ ਲਗਾਈ ਜਾਂਦੀ ਹੈ ਪਰ ਪਿੰਡ ਦੇ ਲੋਕ ਆਪਣੇ ਘਰਾਂ ਦੇ ਚਾਰੇ ਪਾਸੇ ਜਾਲੀਦਾਰ ਕੱਪੜਾ ਜਾਂ ਮੱਛਰਦਾਨੀ ਲਗਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਘਰ ਅੰਦਰ ਮੱਖੀਆਂ ਨਾ ਜਾ ਸਕਣ। ਉਹ ਆਪਣੇ ਘਰਾਂ ’ਚ ਆਪਣੇ ਆਪ ਨੂੰ ਕੈਦ ਮਹਿਸੂਸ ਕਰਦੇ ਹਨ। ਮੱਛਰਦਾਨੀ ਦੀ ਵਰਤੋਂ ਉਹ ਇਸ ਲਈ ਕਰਦੇ ਹਨ ਤਾਂ ਜੋ ਮੱਖੀਆਂ ਉਨ੍ਹਾਂ ਦੇ ਭੋਜਨ ’ਚ ਨਾ ਚੱਲੀਆਂ ਜਾਣ। ਲੋਕਾਂ ਨੇ ਦੱਸਿਆ ਕਿ ਪਿਛਲੇ ਲਗਭਗ 2 ਸਾਲਾਂ ’ਚ ਆਪਣੇ ਘਰਾਂ ਨੂੰ ਇਸੇ ਤਰ੍ਹਾਂ ਢੱਕ ਕੇ ਰੱਖਦੇ ਹਨ। ਅਜਿਹਾ ਹੀ ਉਹ ਆਪਣੇ ਪਸ਼ੂਆਂ ਨਾਲ ਕਰ ਰਹੇ ਹਨ ਤਾਂ ਜੋ ਮੱਖੀਆਂ ਉਨ੍ਹਾਂ ਦੇ ਚਾਰੇ ’ਚ ਨਾ ਚੱਲੀਆਂ ਜਾਣ। ਉਨ੍ਹਾਂ ਨੇ ਪੁਰਾਣੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਸਾਡੇ ਘਰ ’ਚ ਅਜਿਹੇ ਹਾਲਾਤ ਸੀ ਕਿ ਜਿੱਥੇ ਦੇਖੋ ਮੱਖੀਆਂ ਨਜ਼ਰ ਆਉਂਦੀਆਂ ਸਨ। ਖਾਣਾ ਬਣਾਉਣਾ ਵੀ ਔਖਾ ਹੋ ਜਾਂਦਾ ਸੀ। ਜਿਸ ਤੋਂ ਬਾਅਦ ਅਸੀਂ ਇਹ ਮੱਛਰਦਾਨੀ ਲਗਾਈ। ਉਨ੍ਹਾਂ ਆਪਣਾ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ 2 ਮਹੀਨੇ ਪਹਿਲਾਂ ਸਾਡੇ ਘਰ ’ਚ ਵਿਆਹ ਸੀ। ਉਦੋਂ ਅਸੀਂ ਇਹ ਕੱਪੜਾ ਹਟਾ ਦਿੱਤਾ ਸੀ ਪਰ ਸਾਨੂੰ ਪਤਾ ਅਸੀਂ 3 ਦਿਨ ਇਨ੍ਹਾਂ ਮੱਖੀਆਂ ਨਾਲ ਕਿਵੇਂ ਬਿਤਾਏ। ਆਪਣੇ ਰਿਸ਼ਤੇਦਾਰਾਂ ਨੂੰ ਕਿਵੇਂ ਮੱਖੀਆਂ ਤੋਂ ਛੁਟਕਾਰਾ ਪਵਾਉਣ ਲਈ ਮੱਖੀਆਂ ਨੂੰ ਭਜਾਉਣ ਵਾਲੀ ਸਪ੍ਰੇਅ ਦੀ ਵਰਤੋਂ ਕਰਦੇ ਸੀ। ਲੋਕੀਂ ਵਿਆਹ ’ਚ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲਦੇ ਹਨ ਤੇ ਅਸੀਂ ਮੱਖੀਆਂ ਨੂੰ ਸੰਭਾਲ ਰਹੇ ਸਨ। ਹੁਣ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਇਸਦੇ ਖ਼ਿਲਾਫ਼ ਜੰਗ ਲੜਾਂਗੇ। ਪੂਰੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਸੀ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ। ਇਹ ਸਭ ਕੁਝ ਪਿੰਡ ਦੇ ਨੇੜੇ ਬਣੇ ਪੋਲਟਰੀ ਫਾਰਮ ਕਰਕੇ ਹੋ ਰਿਹਾ ਹੈ। ਅਸੀਂ ਨਹੀਂ ਚਾਹੁੰਦੇ ਕਿ ਪੋਲਟਰੀ ਫਾਰਮ ਬੰਦ ਹੋਵੇ ਪਰ ਸਾਨੂੰ ਇਨ੍ਹਾਂ ਮੱਖੀਆਂ ਤੋਂ ਛੁਟਕਾਰਾ ਚਾਹੀਦਾ ਹੈ। 

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News