ਨੋਟਬੰਦੀ ਦੇ ਬਾਵਜੂਦ ਕਸਟਮ ਵਿਭਾਗ ਨੇ ਵਸੂਲੀ 132 ਕਰੋੜ ਦੀ ਕਸਟਮ ਡਿਊਟੀ

Tuesday, Jul 11, 2017 - 05:03 PM (IST)

ਨੋਟਬੰਦੀ ਦੇ ਬਾਵਜੂਦ ਕਸਟਮ ਵਿਭਾਗ ਨੇ ਵਸੂਲੀ 132 ਕਰੋੜ ਦੀ ਕਸਟਮ ਡਿਊਟੀ

ਅੰਮ੍ਰਿਤਸਰ - ਕਦੇ ਪਾਕਿਸਤਾਨ ਨਾਲ ਵਿਗੜਦੇ ਰਿਸ਼ਤਿਆਂ ਕਾਰਨ ਅਟਾਰੀ ਬਾਰਡਰ ਦੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾਉਣ ਵਰਗੇ ਹਾਲਾਤ ਤੇ ਕਦੇ ਨੋਟਬੰਦੀ ਸ਼ੁਰੂ ਹੋਣ ਦੇ ਬਾਅਦ ਪੂਰੇ ਦੇਸ਼ ਵਿਚ ਛਾਈ ਭਾਰੀ ਮੰਦੀ ਦੇ ਬਾਵਜੂਦ ਅਟਾਰੀ ਬਾਰਡਰ ਸਥਿਤ ਆਈ. ਸੀ. ਪੀ. (ਇੰਟੈਗਰੇਟਿਡ ਚੈੱਕ ਪੋਸਟ) 'ਤੇ ਕਸਟਮ ਵਿਭਾਗ ਦੀ ਟੀਮ ਨੇ ਨਾ ਸਿਰਫ ਪਾਕਿਸਤਾਨ ਤੋਂ ਇੰਪੋਰਟਿਡ ਵਸਤਾਂ 'ਤੇ 132 ਕਰੋੜ ਰੁਪਏ ਦੀ ਕਸਟਮ ਡਿਊਟੀ ਵਸੂਲ ਕੀਤੀ ਹੈ ਸਗੋਂ ਆਪਣੇ 2016-17 ਦੇ 82 ਕਰੋੜ ਰੁਪਏ ਡਿਊਟੀ ਵਸੂਲਣ ਦੇ ਟੀਚੇ ਨੂੰ ਹਾਸਲ ਕਰਦੇ ਹੋਏ 50 ਕਰੋੜ ਰੁਪਏ ਦੀ ਜ਼ਿਆਦਾ ਡਿਊਟੀ ਵਸੂਲ ਕੀਤੀ ਹੈ।  ਜਿਸ ਤਰ੍ਹਾਂ ਦੇ ਹਾਲਾਤ 2016-17 ਵਿਚ ਬਾਰਡਰ 'ਤੇ ਬਣੇ ਉਸ ਤੋਂ ਇਕ ਵਾਰ ਤਾਂ ਇਹ ਲੱਗਣ ਲੱਗਾ ਸੀ ਕਿ ਪਾਕਿਸਤਾਨ ਦੇ ਨਾਲ ਜੰਗ ਸ਼ੁਰੂ ਹੋ ਜਾਵੇਗੀ ਜਿਸ ਨਾਲ ਕਈ ਦਿਨਾਂ ਤੱਕ ਆਈ. ਸੀ. ਪੀ. 'ਤੇ ਟਰੱਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਨਜ਼ਰ ਆਈ ਪਰ ਅਧਿਕਾਰੀਆਂ ਦੀ ਸੂਝ ਅਤੇ ਵਪਾਰੀਆਂ ਦੇ ਸਹਿਯੋਗ ਨਾਲ ਵਿਭਾਗ ਨੂੰ ਡਿਊਟੀ ਦੇ ਰੂਪ ਵਿਚ ਕਿਸੇ ਤਰ੍ਹਾਂ ਦਾ ਚੂਨਾ ਨਹੀਂ ਲੱਗਿਆ ਸਗੋਂ ਡਿਊਟੀ ਵਿਚ ਭਾਰੀ ਮਾਤਰਾ ਵਿਚ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ 132 ਕਰੋੜ ਦੀ ਨੈੱਟ ਡਿਊਟੀ ਵਿਚ ਗ੍ਰਾਸ ਡਿਊਟੀ 256 ਕਰੋੜ ਰੁਪਏ ਰਿਕਾਰਡ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਾਲ 2015-2016 ਦੇ ਅੰਕੜਿਆਂ 'ਤੇ ਨਜ਼ਰ ਦੌੜਾਈਏ ਤਾਂ ਪਤਾ ਲੱਗਦਾ ਹੈ ਕਿ ਇਸ ਸਾਲ ਵਿਚ ਵੀ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਠਾਨਕੋਟ ਅਤੇ ਦੀਨਾਨਗਰ ਵਿਚ ਅੱਤਵਾਦੀ ਹਮਲਾ ਕੀਤੇ ਜਾਣ ਦੇ ਬਾਅਦ ਅਜਿਹੇ ਹਾਲਾਤ ਬਣ ਗਏ ਸਨ ਕਿ ਆਈ. ਸੀ. ਪੀ. ਅਟਾਰੀ ਰਸਤੇ ਭਾਰਤ-ਪਾਕਿ ਆਯਾਤ-ਨਿਰਯਾਤ ਬੰਦ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ ਸਨ। ਕਦੇ ਅੱਤਵਾਦੀ ਹਮਲੇ ਤੇ ਕਦੇ ਪਾਕਿਸਤਾਨੀ ਅਧਿਕਾਰੀਆਂ ਦੇ ਅਸਹਿਯੋਗ ਅਤੇ ਉੱਪਰੋਂ ਭਾਰੀ ਮੰਦਾ ਹੋਣ ਕਾਰਨ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਆਯਾਤਿਤ ਵਸਤਾਂ 'ਤੇ ਵਿੱਤੀ ਸਾਲ 2015-16 ਵਿਚ 176 ਕਰੋੜ ਰੁਪਏ ਦੀ (ਗ੍ਰਾਸ) ਕਸਟਮ ਡਿਊਟੀ ਵਸੂਲ ਕੀਤੀ ਸੀ ਜਦੋਂ ਕਿ 2016-17 ਵਿਚ ਇਹ ਵਧ ਕੇ 256 ਕਰੋੜ ਹੋ ਗਈ। ਹਾਲਾਂਕਿ ਇਸ ਸਮੇਂ ਕਸਟਮ ਵਿਭਾਗ ਨੂੰ ਆਈ. ਸੀ. ਪੀ. ਤੋਂ ਇੰਪੋਰਟਿਡ ਵਸਤਾਂ ਦੀ ਚੈਕਿੰਗ ਅਤੇ ਰੈਮਜਿੰਗ ਦੇ ਕੰਮ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ


Related News