ਸਹੁਰਿਆਂ ਵਲੋਂ ਤੰਗ ਪਰੇਸ਼ਾਨ ਕਰਨ ''ਤੇ ਵਿਆਹੁਤਾ ਨੇ ਨਿਗਲੀ ਜ਼ਹਿਰ : ਮੌਤ

Saturday, Jun 20, 2020 - 05:41 PM (IST)

ਸਹੁਰਿਆਂ ਵਲੋਂ ਤੰਗ ਪਰੇਸ਼ਾਨ ਕਰਨ ''ਤੇ ਵਿਆਹੁਤਾ ਨੇ ਨਿਗਲੀ ਜ਼ਹਿਰ : ਮੌਤ

ਸੰਗਤ ਮੰਡੀ (ਮਨਜੀਤ): ਪਿੰਡ ਜੈ ਸਿੰਘ ਵਾਲਾ ਵਿਖੇ ਪੇਕੇ ਘਰ ਆਈ ਇਕ ਵਿਆਹੁਤਾ ਨੇ ਸਹੁਰਿਆਂ ਵਲੋਂ ਤੰਗ ਪਰੇਸ਼ਾਨ ਕਰਨ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕਾ ਦੇ ਭਰਾ ਜਗਜੀਤ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਜੈ ਸਿੰਘ ਵਾਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਤਰਸੇਮ ਸਿੰਘ ਵਾਸੀ ਪੰਨੀਵਾਲਾ ਮੋਰਾ ਕਾ (ਹਰਿਆਣਾ) ਨਾਲ ਵਿਆਹੀ ਹੋਈ ਸੀ।

ਇਹ ਵੀ ਪੜ੍ਹੋ: ਫਿਲਮੀ ਅਦਾਕਾਰ ਸਰਦਾਰ ਸੋਹੀ ਝੋਨਾ ਲਗਾਉਣ ਲਈ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ

ਸਹੁਰਾ ਪਰਿਵਾਰ ਹਮੇਸ਼ਾ ਹੀ ਪਰਮਜੀਤ ਕੌਰ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ, ਬੀਤੀ 7 ਜੂਨ ਨੂੰ ਵੀ ਸਹੁਰਾ ਪਰਿਵਾਰ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਉਹ ਆਪਣੇ ਪੇਕੇ ਪਿੰਡ ਜੈ ਸਿੰਘ ਵਾਲਾ ਆ ਗਈ, ਇਥੇ ਉਸ ਨੇ ਘਰ 'ਚ ਪਈ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਪਰਮਜੀਤ ਕੌਰ ਦੀ ਗੰਭੀਰ ਹਾਲਤ ਦੇ ਚੱਲਦਿਆਂ ਇਲਾਜ ਲਈ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ 19 ਜੂਨ ਨੂੰ ਮੌਤ ਹੋ ਗਈ। ਸੰਗਤ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਮ੍ਰਿਤਕਾ ਦੇ ਭਰਾ ਗੁਰਮੇਲ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਦੇ ਪਤੀ ਤਰਸੇਮ ਸਿੰਘ ਪੁੱਤਰ ਜੀਤ ਸਿੰਘ, ਜੇਠ ਗੁਰਪ੍ਰੇਮ ਸਿੰਘ ਪੁੱਤਰ ਜੀਤ ਸਿੰਘ, ਸੱਸ ਮੂਰਤੀ ਕੌਰ ਪਤਨੀ ਜੀਤ ਸਿੰਘ 'ਤੇ ਗੁਰਵਿੰਦਰ ਸਿੰਘ ਪੁੱਤਰ ਗੁਰਪ੍ਰੇਮ ਸਿੰਘ ਵਾਸੀਆਨ ਪੰਨੀਵਾਲਾ ਮੋਰੀ ਕਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਇਸ ਮਾਮਲੇ 'ਚ ਹਾਲੇ ਤੱਕ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ


author

Shyna

Content Editor

Related News