ਪੰਜਾਬ ਵਿਚ 1 ਦਿਨ ਵਿਚ 3066 ਪਾਜ਼ੇਟਿਵ ਤੇ 56 ਦੀ ਮੌਤ

Saturday, Mar 27, 2021 - 03:19 AM (IST)

ਪੰਜਾਬ ਵਿਚ 1 ਦਿਨ ਵਿਚ 3066 ਪਾਜ਼ੇਟਿਵ ਤੇ 56 ਦੀ ਮੌਤ

ਜਲੰਧਰ (ਰੱਤਾ)- ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਤਾਂ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਇਕ ਹੀ ਦਿਨ ਵਿਚ 3 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਸ਼ੁਕਰਵਾਰ ਨੂੰ 3066 ਲੋਕਾਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੂਬੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 226090 ’ਤੇ ਪਹੁੰਚ ਗਿਆ ਹੈ ਜਦਕਿ 56 ਹੋਰ ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਣ ਕਾਰਣ ਮਰਨ ਵਾਲਿਆਂ ਦੀ ਗਿਣਤੀ 6590 ’ਤੇ ਪਹੁੰਚ ਗਈ ਹੈ।

PunjabKesari

ਇਹ ਵੀ ਪੜ੍ਹੋ- ਜ਼ਿਲਾ ਕਪੂਰਥਲਾ 'ਚ ਕੋਰੋਨਾ ਦਾ ਕਹਿਰ ਜਾਰੀ, 327 ਨਵੇਂ ਪਾਜੇਟਿਵ ਕੇਸ

ਜ਼ਿਲਿਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ’ਚ 14 ਕੋਰੋਨਾ ਮਰੀਜ਼ਾਂ ਅਤੇ ਜ਼ਿਲਾ ਜਲੰਧਰ ਵਿਚ 13 ਹੋਰ ਮਰੀਜ਼ਾਂ ਦੀ ਮੌਤ ਹੋ ਗਈ।

PunjabKesari

ਕਪੂਰਥਲਾ ਵਿਚ ਵੀ ਵਧਣ ਲੱਗਾ ਕੋਰੋਨਾ ਦਾ ਪ੍ਰਕੋਪ
ਜ਼ਿਲਾ ਕਪੂਰਥਲਾ ਵਿਚ ਵੀ ਕੋਰੋਨਾ ਵਾਇਰਸ ਤੇਜ਼ੀ ਆਪਣੇ ਪੈਰ ਪਸਾਰਨ ਲੱਦਾ ਹੈ। ਸ਼ੁੱਕਰਵਾਰ ਨੂੰ ਜ਼ਿਲੇ ਵਿਚ 327 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਉਥੇ ਹੀ ਜਲੰਧਰ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਸਭ ਤੋਂ ਜ਼ਿਆਦਾ 494 ਅਤੇ ਇਸ ਤੋਂ ਬਾਅਦ ਮੋਹਾਲੀ ਵਿਚ 401 ਰਿਹਾ। ਲੁਧਿਆਣਾ ਵਿਚ 395 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਕੁਮੈਂਟ ਕਰ ਕੇ ਦਿਓ ਆਪਣੀ ਰਾਏ।


author

Sunny Mehra

Content Editor

Related News