ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਕਿਆਂ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਲਈ ਅਹਿਮ ਹੁਕਮ ਜਾਰੀ
Saturday, May 25, 2024 - 12:02 PM (IST)
ਚੰਡੀਗੜ੍ਹ, (ਸੁਸ਼ੀਲ) : ਗਰਮੀ ਦੇ ਮੌਸਮ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਹੁਣ ਜੂਸ, ਲੱਸੀ, ਪਾਣੀ ਤੇ ਹੋਰ ਤਰਲ ਪਦਾਰਥ ਦਿਨ ਵਿਚ ਤਿੰਨ ਵਾਰ ਮੁਹੱਈਆ ਕਰਵਾਏ ਜਾਣਗੇ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਗਰਮੀ ਦੇ ਮੱਦੇਨਜ਼ਰ ਆਪਣੇ ਪੁਲਸ ਮੁਲਾਜ਼ਮਾਂ ਲਈ ਇਹ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਚੱਲਦੀ ਕਾਰ 'ਤੇ ਪੱਥਰ ਮਾਰ ਤੋੜਿਆ ਸ਼ੀਸ਼ਾ, ਲੁਟੇਰੇ ਕਰ ਗਏ ਕਾਂਡ
ਪੁਲਸ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਚੈਕਿੰਗ ਲਈ 38 ਨਾਕੇ ਲਾਏ ਗਏ ਹਨ। ਪੁਲਸ ਤੇ ਰਿਜ਼ਰਵ ਫੋਰਸ ਦੇ ਜਵਾਨ ਇਨ੍ਹਾਂ ਨਾਕਿਆਂ ’ਤੇ ਦਿਨ-ਰਾਤ ਤਾਇਨਾਤ ਰਹਿੰਦੇ ਹਨ। ਪੁਲਸ ਮੁਲਾਜ਼ਮ ਨਾਕੇ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਗਰਮੀ ਦੌਰਾਨ ਵੱਡੀ ਰਾਹਤ, ਪਾਵਰਕਾਮ ਨੇ ਚੁੱਕਿਆ ਅਹਿਮ ਕਦਮ
ਇਸੇ ਲਈ ਐੱਸ. ਐੱਸ. ਪੀ ਨੇ ਪੁਲਸ ਮੁਲਾਜ਼ਮਾ ਨੂੰ ਗਰਮੀ ’ਚ ਲੱਸੀ, ਜੂਸ ਅਤੇ ਪਾਣੀ ਦੇ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਲਈ ਆਈ. ਟੀ. ਪਾਰਕ, ਮਨੀਮਾਜਰਾ, ਸਾਰੰਗਪੁਰ, ਮਲੋਆ, ਮੌਲੀਜਾਗਰਾਂ, ਸੈਕਟਰ 31, ਸੈਕਟਰ 36, ਸੈਕਟਰ 39 ਤੇ ਸੈਕਟਰ 49 ਦੇ ਥਾਣਾ ਇੰਚਾਰਜਾਂ ਨੂੰ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਨੇ ਲੱਸੀ, ਜੂਸ ਤੇ ਪਾਣੀ ਦੇ ਬਿੱਲ ਹਰ ਰੋਜ਼ ਚੋਣ ਸੈੱਲ ’ਚ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8