IT ਕਾਂਸਟੇਬਲਾਂ ਦੀ ਭਰਤੀ ਨਾਲ ਜੁੜੀ ਅਹਿਮ ਖ਼ਬਰ, ਚੋਣ ਜ਼ਾਬਤੇ ਕਾਰਨ ਮੁਲਤਵੀ ਹੋ ਗਿਆ ਸੀ ਟੈਸਟ
Tuesday, Jun 11, 2024 - 01:32 PM (IST)
ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਨੇ ਚੋਣ ਜ਼ਾਬਤੇ ਦੇ ਚੱਲਦਿਆਂ 144 ਕਾਂਸਟੇਬਲ ਐਗਜੀਕਿਊਟਿਵ (ਆਈ. ਟੀ.) ਦਾ ਫਿਜ਼ੀਕਲ ਟੈਸਟ ਮੁਲਤਵੀ ਕਰ ਦਿੱਤਾ ਸੀ। ਚੰਡੀਗੜ੍ਹ ਪੁਲਸ ਵਿਭਾਗ ਵੱਲੋਂ ਲਿਖ਼ਤੀ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ 27 ਮਾਰਚ ਤੋਂ ਫਿਜ਼ੀਕਲ ਟੈਸਟ ਸ਼ੁਰੂ ਹੋਣੇ ਸਨ। ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਅਤੇ 144 ਕਾਂਸਟੇਬਲ ਐਗਜੀਕਿਊਟਿਵ (ਆਈ. ਟੀ.) ਦੀ ਭਰਤੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕੁੱਝ ਦਿਨਾਂ ਬਾਅਦ ਆਉਣਾ ਸੀ ਪੰਜਾਬ
ਹੁਣ ਚੋਣ ਜ਼ਾਬਤਾ ਹਟਣ ਤੋਂ ਬਾਅਦ ਜਲਦ ਹੀ ਫਿਜ਼ੀਕਲ ਟੈਸਟ ਦੀ ਤਾਰੀਖ਼ ਦਾ ਐਲਾਨ ਹੋ ਸਕਦਾ ਹੈ। ਇਸ ਸਬੰਧੀ ਭਰਤੀ ਬੋਰਡ ਦੇ ਅਧਿਕਾਰੀ ਡੀ. ਜੀ. ਪੀ. ਨਾਲ ਚਰਚਾ ਕਰਨ ਤੋਂ ਬਾਅਦ ਫਿਜ਼ੀਕਲ ਟੈਸਟ ਦੀ ਤਾਰੀਖ਼ ਦਾ ਐਲਾਨ ਕਰਨਗੇ। ਆਈ. ਟੀ. ਕਾਂਸਟੇਬਲ ਸੈਕਟਰ-18 ਸਥਿਤ ਸਾਈਬਰ ਆਪਰੇਸ਼ਨ ਅਤੇ ਸਕਿਓਰਿਟੀ ਵਿਚ ਤਾਇਨਾਤ ਹੋਣਗੇ। ਸੈਕਟਰ-18 ਵਿਚ ਸਥਿਤ ਸਾਈਬਰ ਆਪਰੇਸ਼ਨ ਅਤੇ ਸਕਿਓਰਟੀ ਵਿਚ ਹਾਲੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀ. ਆਰ. ਡੀ. ਓ) ਸ਼ੁਰੂ ਵਿਚ ਲਈ ਸੈਂਟਰ ਚਲਾ ਰਿਹਾ ਹੈ। ਆਈ. ਟੀ ਕਾਂਸਟੇਬਲਾਂ ਦੀ ਭਰਤੀ ਤੋਂ ਬਾਅਦ ਟਰੇਨਿੰਗ ਤੋਂ ਬਾਅਦ ਤਾਇਨਾਤੀ ਹੋਵੇਗੀ। ਪਹਿਲੇ ਤਿੰਨ ਸਾਲਾਂ ਲਈ, ਡੀ. ਆਰ. ਡੀ. ਓ. ਹੀ ਸੈਂਟਰ ਵਿਚ ਕੰਮ ਕਰਨਗੇ। ਇਸ ਤੋਂ ਬਾਅਦ ਸੈਂਟਰ ਚੰਡੀਗੜ੍ਹ ਪੁਲਸ ਨੂੰ ਸੌਂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦੇ ਕਹਿਰ ਨੇ ਲਈਆਂ 2 ਹੋਰ ਜਾਨਾਂ, ਆਉਣ ਵਾਲੇ ਦਿਨਾਂ ਲਈ Alert ਜਾਰੀ
ਗੁਆਂਢੀ ਸੂਬਿਆਂ ਦੇ ਸਾਈਬਰ ਅਪਰਾਧਾਂ ਨੂੰ ਸੁਲਝਾਉਣ ਦਾ ਕੰਮ ਕਰਨਗੇ
ਚੰਡੀਗੜ੍ਹ ਪੁਲਸ ਦੇ ਆਈ. ਟੀ. ਕਾਂਸਟੇਬਲ ਸਾਈਬਰ ਆਪ੍ਰੇਸ਼ਨ ਅਤੇ ਸੁਰੱਖਿਆ ਵਿਚ ਬੈਠ ਕੇ ਅਤੇ ਨਾਰਥ ਰਿਜ਼ਨ ਵਿਚ ਹੋਣ ਵਾਲੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਹੱਲ ਕਰਨਗੇ। ਇਨ੍ਹਾਂ ਦਾ ਕੰਮ ਗੁੰਝਲਦਾਰ ਸਾਈਬਰ ਅਪਰਾਧਾਂ ਨੂੰ ਹੱਲ ਕਰਨਾ, ਫਾਰੈਂਸਿਕ ਜਾਂਚ ਅਤੇ ਸਾਈਬਰ ਅਪਰਾਧਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨਾ ਹੈ। ਸਾਈਬਰ ਮਾਮਲਿਆਂ ਨੂੰ ਹੱਲ ਕਰਨ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਆਸਾਨ ਹੋ ਜਾਵੇਗਾ। ਚੰਡੀਗੜ੍ਹ ਜੁਆਇੰਟ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਟੀਮ ਦਾ ਨੋਡਲ ਸੈਂਟਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8