ਪੰਜਾਬ-ਹਿਮਾਚਲ ’ਚ ਘੁੰਮਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ! ਜਾਣੋ ਕਿਹੜੇ ਸ਼ਹਿਰਾਂ ’ਚ ਦਿਸੇਗਾ ‘ਯੈਲੋ ਅਲਰਟ’ ਦਾ ਅਸਰ

Saturday, Mar 23, 2024 - 06:15 AM (IST)

ਪੰਜਾਬ-ਹਿਮਾਚਲ ’ਚ ਘੁੰਮਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ! ਜਾਣੋ ਕਿਹੜੇ ਸ਼ਹਿਰਾਂ ’ਚ ਦਿਸੇਗਾ ‘ਯੈਲੋ ਅਲਰਟ’ ਦਾ ਅਸਰ

ਜਲੰਧਰ (ਪੁਨੀਤ)– ਉੱਤਰ ਭਾਰਤ ਸਮੇਤ ਵੱਖ-ਵੱਖ ਸੂਬਿਆਂ ’ਚ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਹਿਮਾਚਲ ਤੇ ਕਸ਼ਮੀਰ ਦੇ ਉਪਰਲੇ ਇਲਾਕਿਆਂ ’ਚ ਅਜੇ ਵੀ ਬਰਫ਼ਬਾਰੀ ਹੋ ਰਹੀ ਹੈ। ਪੰਜਾਬ-ਹਰਿਆਣਾ ’ਚ ਪਾਰਾ 30 ਦੇ ਪਾਰ ਪਹੁੰਚ ਚੁੱਕਾ ਹੈ ਤੇ ਦੁਪਹਿਰ ਦੇ ਸਮੇਂ ਵੱਧ ਰਹੀ ਗਰਮੀ ਦੀ ਵਜ੍ਹਾ ਨਾਲ ਪ੍ਰੇਸ਼ਾਨੀ ਪੇਸ਼ ਆਉਣ ਲੱਗੀ ਹੈ।

ਮੈਦਾਨੀ ਇਲਾਕਿਆਂ ’ਚ ਦੁਪਹਿਰ ਦੇ ਸਮੇਂ ਏ. ਸੀ. ਚੱਲਣੇ ਸ਼ੁਰੂ ਹੋ ਗਏ ਹਨ। ਉਥੇ ਹੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ 3 ਦਿਨ ਲਈ ਤੇਜ਼ ਹਵਾਵਾਂ ਦੇ ਜ਼ੋਰ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਮਨਾਲੀ ਦੀਆਂ ਉੱਚੀਆਂ ਚੋਟੀਆਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ, ਜਦਕਿ ਹੇਠਲੇ ਇਲਾਕਿਆਂ ’ਚ ਬਾਰਿਸ਼ ਦਰਜ ਕੀਤੀ ਗਈ ਹੈ। ਰੋਹਤਾਂਗ, ਅਟਲ ਟਨਲ, ਸਿੱਸੂ ਤੇ ਬਾਰਾਲਾਚਾ ’ਚ ਬਰਫ਼ਬਾਰੀ ਦਰਜ ਕੀਤੀ ਗਈ। ਚੰਬਾ ਵੱਲ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : Big Breaking : ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 40 ਤੋਂ ਵੱਧ ਮੌਤਾਂ, 100 ਜ਼ਖ਼ਮੀ

ਮੌਸਮ ਵਿਭਾਗ ਨੇ 22 ਤੋਂ 24 ਮਾਰਚ ਤਕ ਹਿਮਾਚਲ ਦੇ ਕੁਝ ਹਿੱਸਿਆਂ ’ਚ ਬਾਰਿਸ਼ ਤੇ ਬਰਫ਼ਬਾਰੀ ਦਾ ਅਨੁਮਾਨ ਲਾਇਆ ਹੈ। 27 ਤੇ 28 ਮਾਰਚ ਨੂੰ ਬਾਰਿਸ਼ ਹੋ ਸਕਦੀ ਹੈ। ਸ਼ਿਮਲਾ ’ਚ ਘੱਟ ਤੋਂ ਘੱਟ ਤਾਪਮਾਨ 9.2, ਸੁੰਦਰਨਗਰ 12.5, ਭੁੰਤਰ 12.6, ਕਲਪਾ 4.4 ਤੇ ਧਰਮਸ਼ਾਲਾ ’ਚ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਸ਼ਮੀਰ ’ਚ ਬਰਫ਼ਬਾਰੀ ਤੇ ਬਾਰਿਸ਼ ਹੋਈ ਹੈ ਤੇ ਗੁਲਮਰਗ ’ਚ 1.5 ਸੈਂਟੀਮੀਟਰ ਤਕ ਬਰਫ਼ਬਾਰੀ ਦੱਸੀ ਗਈ ਹੈ, ਜਦਕਿ ਮੈਦਾਨੀ ਇਲਾਕਿਆਂ ’ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸੇ ਲੜੀ ’ਚ ਸ਼੍ਰੀਨਗਰ ’ਚ 9.7 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ, ਜਦਕਿ ਕਾਜ਼ੀਗੁੰਡ ’ਚ 3.4 ਐੱਮ. ਐੱਮ. ਤੇ ਪਹਿਲਗਾਮ ’ਚ 16 ਐੱਮ. ਐੱਮ. ਬਾਰਿਸ਼ ਰਿਕਾਰਡ ਹੋਈ। ਮੌਸਮ ਵਿਭਾਗ ਮੁਤਾਬਕ 24 ਮਾਰਚ ਤਕ ਘਾਟੀ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News