ਪੰਜਾਬ 'ਚ ਟੈਕਸ ਚੋਰੀ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਪਲਾਨ 'ਤੇ ਕੰਮ ਕਰ ਰਹੀ ਸਰਕਾਰ
Thursday, Dec 28, 2023 - 03:04 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਟੈਕਸ ਚੋਰੀ ਕਰਨ ਵਾਲਿਆਂ 'ਤੇ ਸਖ਼ਤੀ ਕਰਨ ਜਾ ਰਹੀ ਹੈ। ਹੁਣ ਜੇਕਰ ਕੋਈ ਵੀ ਟੈਕਸ ਚੋਰੀ ਕਰਦਾ ਹੈ ਤਾਂ ਸਰਕਾਰ ਦਾ ਨਵਾਂ ਸਾਫਟਵੇਅਰ ਸਭ ਕੁੱਝ ਦੱਸ ਦੇਵੇਗਾ। ਅਜਿਹੇ ਲੋਕਾਂ ਨੂੰ ਨੋਟਿਸ ਵੀ ਭੇਜਿਆ ਜਾਵੇਗਾ ਅਤੇ ਰਿਕਵਰੀ ਵੀ ਕੀਤੀ ਜਾਵੇਗੀ। ਇਸ ਨਾਲ ਸਰਕਾਰ ਨੂੰ ਲੱਖਾਂ ਰੁਪਿਆਂ ਦਾ ਰੈਵਿਨਿਊ ਆਵੇਗਾ। ਟੈਕਸ ਚੋਰੀ ਕਰਨ ਵਾਲਿਆਂ ਦੀ ਰਿਕਵਰੀ ਲਈ ਵੀ ਆਲਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਦਰਅਸਲ ਕਈ ਜ਼ਿਲ੍ਹਿਆਂ 'ਚ ਟੈਕਸ ਚੋਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਲਈ ਟੈਕਸ ਚੋਰਾਂ 'ਤੇ ਲਗਾਮ ਲਾਉਣ ਲਈ ਆਬਕਾਰੀ ਅਤੇ ਟੈਕਸ ਵਿਭਾਗ ਨੇ ਆਈ. ਆਈ. ਟੀ. ਹੈਦਰਾਬਾਦ ਰਾਹੀਂ ਸਾਫਟਵੇਅਰ ਬਣਾਇਆ ਹੈ। ਇਹ ਸਾਫਟਵੇਅਰ ਸਰਕਾਰ ਨੂੰ ਉਨ੍ਹਾਂ ਲੋਕਾਂ ਦੀ ਜਾਣਕਾਰੀ ਦੇਵੇਗਾ, ਜੋ ਟੈਕਸ ਸਮੇਂ 'ਤੇ ਨਹੀਂ ਦਿੰਦੇ ਜਾਂ ਫਿਰ ਟੈਕਸ ਚੋਰੀ ਕਰਦੇ ਹਨ।
ਇਹ ਵੀ ਪੜ੍ਹੋ : 26 ਜਨਵਰੀ ਦੀ ਪਰੇਡ 'ਚੋਂ ਪੰਜਾਬ ਦੀ ਝਾਕੀ ਕੱਢਣ 'ਤੇ ਸੁਨੀਲ ਜਾਖੜ ਦਾ ਅਹਿਮ ਬਿਆਨ (ਵੀਡੀਓ)
ਸਰਕਾਰ ਨੇ ਨਵਾਂ ਸਾਫਟਵੇਅਰ ਤਿਆਰ ਕਰਵਾ ਕੇ ਕਾਰਵਾਈ ਦੀ ਯੋਜਨਾ ਬਣਾਈ ਹੈ। ਇਸ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਟੈਕਸ ਰਿਕਵਰੀ ਨੂੰ ਲੈ ਕੇ ਕਈ ਪਹਿਲੂਆਂ 'ਤੇ ਵਿਚਾਰ ਹੋਇਆ ਹੈ। ਨਵੇਂ ਸਾਫਟਵੇਅਰ ਨਾਲ ਟੈਕਸ ਦੇਣ ਜਾਂ ਨਾ ਦੇਣ ਵਾਲਿਆਂ ਦਾ ਰਿਕਾਰਡ ਰਹੇਗਾ। ਇਸ ਨਾਲ ਸਾਰਾ ਡਾਟਾ ਸਾਹਮਣੇ ਆ ਜਾਵੇਗਾ ਅਤੇ ਫਿਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਟੈਕਸ ਨਾ ਦੇਣ ਵਾਲਿਆਂ ਨੂੰ ਨੋਟਿਸ ਦੇਣ ਤੋਂ ਬਾਅਦ ਰਿਕਵਰੀ ਕੀਤੀ ਜਾਵੇਗੀ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8