ਪੰਜਾਬ 'ਚ ਬਣਨ ਜਾ ਰਿਹੈ 110 ਕਿੱਲੋਮੀਟਰ ਲੰਮਾ ਨਵਾਂ ਹਾਈਵੇਅ, ਸੁਖਾਲਾ ਹੋਵੇਗਾ ਸਫ਼ਰ
Sunday, Dec 22, 2024 - 01:57 PM (IST)
ਚੰਡੀਗੜ੍ਹ- ਨੈਸ਼ਨਲ ਹਾਈਵੇਜ਼ ਆਫ਼ ਇੰਡੀਆ ਪੰਜਾਬ ਲਈ ਇਕ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ, ਜਿਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਆਸਾਨੀ ਹੋਵੇਗੀ। ਜਾਣਕਾਰੀ ਮੁਤਾਬਰ NHAI ਨੇ ਪੰਜਾਬ ਲਈ ਨਵਾਂ ਪ੍ਰੋਜੈਕਟ ਤਿਆਰ ਕੀਤਾ ਹੈ। ਇਹ ਪ੍ਰਾਜੈਕਟ ਕਾਫੀ ਸਮੇਂ ਰੁਕਿਆ ਹੋਇਆ ਸੀ, ਜੋ ਹੁਣ ਇਹ ਅੱਗੇ ਵਧ ਰਿਹਾ ਹੈ। ਇਸ ਨਾਲ ਬਠਿੰਡਾ ਤੋਂ ਚੰਡੀਗੜ੍ਹ ਦੀ ਦੂਰੀ 50 ਕਿਲੋਮੀਟਰ ਘੱਟ ਜਾਵੇਗੀ। ਇਸ ਸੜਕ ਦੇ ਬਣਨ ਨਾਲ ਬਠਿੰਡਾ, ਮੁਕਤਸਰ, ਅਬੋਹਰ ਤੋਂ ਇਲਾਵਾ ਰਾਜਸਥਾਨ ਦੇ ਲੋਕ ਜੋ ਬਠਿੰਡਾ ਰਾਹੀਂ ਚੰਡੀਗੜ੍ਹ ਜਾਂਦੇ ਹਨ, ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਇਸ ਵੇਲੇ ਚੰਡੀਗੜ੍ਹ ਜਾਣ ਲਈ ਲੋਕਾਂ ਨੂੰ ਬਠਿੰਡਾ ਤੋਂ ਬਰਨਾਲਾ, ਸੰਗਰੂਰ, ਪਟਿਆਲਾ ਰਾਹੀਂ ਜਾਣਾ ਪੈਂਦਾ ਹੈ। ਇਹ ਸੜਕ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਬਰਨਾਲਾ ਤੋਂ ਚੰਡੀਗੜ੍ਹ ਤੱਕ ਲਿੰਕ ਸੜਕ ਮਿਲ ਜਾਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਜਾਣ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਇਸ ਤਹਿਤ ਬਰਨਾਲਾ ਤੋਂ ਮੁਹਾਲੀ ਆਈ. ਟੀ. ਸਿਟੀ ਤੱਕ ਇੱਕ ਵੱਖਰੀ ਸੜਕ ਬਣਾਈ ਜਾਵੇਗੀ। ਇਹ ਸੜਕ ਬਰਨਾਲਾ ਤੋਂ ਮਲੇਰਕੋਟਲਾ-ਸਰਹਿੰਦ-ਮੋਹਾਲੀ ਤੱਕ ਬਣਾਈ ਜਾਵੇਗੀ। ਇਸ ਸਮੇਂ ਸਰਹਿੰਦ-ਮੁਹਾਲੀ ਸੜਕ ਦਾ ਨਿਰਮਾਣ ਚੱਲ ਰਿਹਾ ਹੈ। ਜਦੋਂ ਕਿ ਆਉਣ ਵਾਲੇ ਸਮੇਂ ਵਿੱਚ ਸਰਹਿੰਦ ਤੋਂ ਬਰਨਾਲਾ ਸੜਕ ਦਾ ਨਿਰਮਾਣ ਵੀ ਸ਼ੁਰੂ ਹੋ ਜਾਵੇਗਾ। ਇਹ ਸੜਕ ਬਠਿੰਡਾ ਤੋਂ ਲੁਧਿਆਣਾ ਤੱਕ ਬਣ ਰਹੀ ਛੇ ਮਾਰਗੀ ਸੜਕ ਨਾਲ ਵੀ ਜੁੜ ਜਾਵੇਗੀ। NHAI ਦੁਆਰਾ ਤਿਆਰ ਕੀਤੇ ਗਏ ਪ੍ਰੋਜੈਕਟ ਦੇ ਅਨੁਸਾਰ ਇਹ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਗ੍ਰੀਨਫੀਲਡ ਐਕਸਪ੍ਰੈਸਵੇਅ ਹੋਵੇਗਾ, ਜੋ ਚੰਡੀਗੜ੍ਹ ਨੂੰ ਬਰਨਾਲਾ ਤੋਂ ਮਲੇਰਕੋਟਲਾ, ਖੰਨਾ ਬਾਈਪਾਸ, ਸਰਹਿੰਦ ਅਤੇ ਮੋਹਾਲੀ ਰਾਹੀਂ ਜੋੜੇਗਾ। ਇਸ ਦੀ ਦੂਰੀ 110 ਕਿਲੋਮੀਟਰ ਹੋਵੇਗੀ। ਇਹ ਸੜਕ ਲੁਧਿਆਣਾ ਤੋਂ ਅਜਮੇਰ ਤੱਕ ਬਣ ਰਹੇ ਆਰਥਿਕ ਗਲਿਆਰੇ ਨਾਲ ਵੀ ਜੁੜ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8