ਪਨਬੱਸ, ਰੋਡਵੇਜ਼ ਤੇ PRTC ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਹੁਣੇ-ਹੁਣੇ ਆਈ ਇਹ ਖ਼ਬਰ
Friday, Dec 01, 2023 - 04:12 PM (IST)
ਲੁਧਿਆਣਾ (ਮੋਹਿਨੀ) : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਹੁਣ ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਹੜਤਾਲ ਦਾ ਫ਼ੈਸਲਾ ਟਾਲ ਦਿੱਤਾ ਹੈ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਸਰਕਾਰ ਨਾਲ ਮੀਟਿੰਗ ਤੈਅ ਹੋ ਗਈ ਹੈ, ਜਿਸ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਦਾ ਫ਼ੈਸਲਾ ਮੁਲਤਵੀ ਕਰ ਦਿੱਤਾ ਗਿਆ ਹੈ।
ਸਰਕਾਰ ਨਾਲ ਇਹ ਮੀਟਿੰਗ 6 ਦਸਬੰਰ ਨੂੰ ਤੈਅ ਹੋਈ ਹੈ ਅਤੇ ਨਾਲ ਹੀ ਮੈਨਜਮੈਂਟ ਵੱਲੋਂ ਲਿਖ਼ਤੀ ਰੂਪ 'ਚ ਵੀ ਭਰੋਸਾ ਵੀ ਦਿੱਤਾ ਗਿਆ ਹੈ ਕਿ 6 ਦਸਬੰਰ ਦੀ ਮੀਟਿੰਗ ਦੇ ਫ਼ੈਸਲੇ ਤੱਕ ਨਵੀਆਂ ਆਈਆਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਬੰਦ ਰਹਿਣਗੀਆਂ। ਇਸ ਤੋਂ ਬਾਅਦ ਜੱਥੇਬੰਦੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਦਿੱਤੇ ਹੋਏ ਐਕਸ਼ਨ ਪ੍ਰੋਗਰਾਮ ਅਗਲੀ 6 ਦਸੰਬਰ, 2023 ਤੱਕ ਮੁਲਤਵੀ ਕੀਤੇ ਜਾਣਗੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਮਜੀਠੀਆ ਨੂੰ ਵੱਡੀ ਚੁਣੌਤੀ, 5 ਦਸੰਬਰ ਤੱਕ ਦਿੱਤਾ ਅਲਟੀਮੇਟਮ (ਵੀਡੀਓ)
ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਢਿੱਲੋਂ, ਜਗਤਾਰ ਸਿੰਘ ਨੇ ਕਿਹਾ ਜੇਕਰ ਮੀਟਿੰਗ 'ਚ ਕੋਈ ਪੁਖ਼ਤਾ ਹੱਲ ਨਾ ਕੀਤਾ ਗਿਆ ਤਾ ਮੁੜ ਤੋਂ ਮੁਲਤਵੀ ਕੀਤੇ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਮੂਹ ਸਾਥੀਆਂ ਨੂੰ ਜੱਥੇਬੰਦੀ ਵੱਲੋ ਅਪੀਲ ਹੈ ਕਿ 1 ਦਸੰਬਰ ਤੋ ਰੋਜ਼ ਦੀ ਤਰ੍ਹਾਂ ਬੱਸ ਸੇਵਾਵਾਂ ਨੂੰ ਰੂਟੀਨ 'ਚ ਚਲਾਇਆ ਜਾਵੇ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਚਲਾਉਣ ਦੇ ਵਿਰੋਧ 'ਚ ਸੰਘਰਸ਼ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8