ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ

Wednesday, Sep 20, 2023 - 08:53 AM (IST)

ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ

ਲੁਧਿਆਣਾ (ਵਿੱਕੀ) : ਜੇ. ਈ. ਈ. ਮੇਨ ਪ੍ਰੀਖਿਆ ਸੈਸ਼ਨ-1 ਜਨਵਰੀ-ਫਰਵਰੀ 2024 ’ਚ ਲਈ ਜਾਵੇਗੀ। ਸੈਸ਼ਨ-2 ਅਪ੍ਰੈਲ ’ਚ ਹੋਵੇਗਾ, ‘ਨੀਟ’ ਯੂ. ਜੀ. ਅਤੇ ਸੀ. ਯੂ. ਈ. ਟੀ. ਯੂ. ਜੀ. ਪ੍ਰੀਖਿਆ ਮਈ 2024 ’ਚ ਲਈ ਜਾਵੇਗੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਅਗਲੇ ਸਾਲ ਹੋਣ ਵਾਲੀਆਂ ਦੇਸ਼ ਦੀਆਂ ਵੱਡੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕੈਂਡੀਡੇਟਸ, ਐੱਨ. ਟੀ. ਏ. ਦੀ ਆਧਿਕਾਰਤ ਵੈੱਬਸਾਈਟ ’ਤੇ ਜਾ ਕੇ ਪ੍ਰੀਖਿਆ ਸ਼ਡਿਊਲ ਚੈੱਕ ਕਰ ਸਕਦੇ ਹਨ। ਐੱਨ. ਟੀ. ਏ. ਨੇ ਜੁਆਇੰਟ ਐਂਟਰੈਂਸ ਪ੍ਰੀਖਿਆ-ਮੇਨ (ਜੇ. ਈ. ਈ. ਮੇਨ), ਨੈਸ਼ਨਲ ਅਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਐੱਨ. ਈ. ਈ. ਟੀ. ਯੂ. ਜੀ.), ਕਾਮਨ ਯੂਨੀਵਰਸਿਟੀ ਐਂਟਰੈਂਸ ਪ੍ਰੀਖਿਆ (ਸੀ. ਯੂ. ਈ. ਟੀ. ਯੂ. ਜੀ. ਅਤੇ ਪੀ. ਜੀ.) ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ IELTS ਸੈਂਟਰ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ

ਐੱਨ. ਟੀ. ਏ. ਪ੍ਰੀਖਿਆ ਕੈਲੰਡਰ ਮੁਤਾਬਕ ਜੇ. ਈ. ਈ. ਮੇਨ ਪ੍ਰੀਖਿਆ 2 ਸੈਸ਼ਨਾਂ ਵਿਚ ਲਈ ਜਾਵੇਗੀ। ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ ਐੱਨ. ਈ. ਈ. ਟੀ. (ਨੀਟ) ਯੂ. ਜੀ. 5 ਮਈ ਨੂੰ ਲਈ ਜਾਵੇਗੀ। ਨਤੀਜੇ ਫਾਈਨਲ ਪ੍ਰੀਖਿਆ ਦੇ 3 ਹਫ਼ਤੇ ਦੇ ਅੰਦਰ ਐਲਾਨੇ ਜਾਣਗੇ। ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ. ਈ. ਈ.) ਮੁੱਖ ਪ੍ਰੀਖਿਆ ਦੋਵੇਂ ਸੈਸ਼ਨਾਂ ਵਿਚ ਕੀਤੀ ਜਾਵੇਗੀ। ਜੇ. ਈ. ਈ. ਮੇਨ ਪ੍ਰੀਖਿਆ ਪਹਿਲੇ ਸੈਸ਼ਨ ਵਿਚ 24 ਜਨਵਰੀ ਤੋਂ 1 ਫਰਵਰੀ ਦੇ ਵਿਚਕਾਰ ਅਤੇ ਦੂਜਾ ਸੈਸ਼ਨ ਅਪ੍ਰੈਲ 1 ਅਤੇ 15 ਅਪ੍ਰੈਲ ’ਚ ਲਈ ਜਾਵੇਗੀ। ਇਸ ਤੋਂ ਬਾਅਦ ਰਾਸ਼ਟਰੀ ਪਾਤਰਤਾ ਸਹਿ-ਪ੍ਰਵੇਸ਼ ਪ੍ਰੀਖਿਆ (ਐੱਨ. ਈ. ਈ. ਟੀ. ਨੀਟ, ਯੂ. ਜੀ.) 5 ਮਈ ਨੂੰ ਪੈੱਨ ਅਤੇ ਪੇਪਰ ਮੋਡ ’ਚ ਕਰਵਾਈ ਜਾਵੇਗੀ। ਐੱਨ. ਟੀ. ਏ. ਮੁਤਾਬਕ ਐੱਨ. ਈ. ਈ. ਟੀ. (ਨੀਟ) ਯੂ. ਜੀ. ਲਈ ਨਤੀਜੇ ਜੂਨ ਦੇ ਦੂਜੇ ਹਫ਼ਤੇ ਤੱਕ ਐਲਾਨੇ ਜਾਣਗੇ। ਇਸ ਦੌਰਾਨ ਡਿਗਰੀ ਸਮਾਗਮਾਂ ਲਈ ਕਾਮਨ ਯੂਨੀਵਰਸਿਟੀ ਪ੍ਰਵੇਸ਼ ਪ੍ਰੀਖਿਆ (ਸੀ. ਯੂ. ਈ. ਟੀ. ਪੀ.ਜੀ.) ਐੱਨ. ਟੀ. ਏ. ਵੱਲੋਂ 11 ਮਾਰਚ ਤੋਂ 28 ਮਾਰਚ ਤੱਕ ਲਈ ਜਾਵੇਗੀ। ਇਨ੍ਹਾਂ ਦੇ ਨਤੀਜੇ ਵੀ ਆਖ਼ਰੀ ਪ੍ਰੀਖਿਆ ਦੇ 3 ਹਫ਼ਤਿਆਂ ਅੰਦਰ ਐਲਾਨੇ ਜਾਣਗੇ। ਜਦੋਂਕਿ ਸੀ. ਯੂ. ਈ. ਟੀ. ਯੂ., ਜੇ. ਈ. ਈ. ਮੇਨ, ਐੱਨ. ਈ. ਈ. ਟੀ. ਯੂ. ਜੀ. ਦੇ ਲਈ ਪ੍ਰੀਖਿਆ ਤਾਰੀਖ਼ਾਂ ਐਲਾਨ ਦਿੱਤੀਆਂ ਗਈਆਂ ਹਨ। ਸੀ. ਯੂ. ਈ. ਟੀ. ਯੂ. ਜੀ. ਪ੍ਰੀਖਿਆ ਦੀ ਰਜਿਸਟ੍ਰੇਸ਼ਨ ਤਰੀਕਾਂ ਅਜੇ ਤੱਕ ਐਲਾਨੀਆਂ ਨਹੀਂ ਗਈਆਂ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਕਤਲ ਕੀਤੇ ਡਰਾਈਵਰ ਨੇ ਪਤੀ ਨੂੰ ਭੇਜੀ ਸੀ ਪ੍ਰੇਮਿਕਾ ਦੀ ਅਸ਼ਲੀਲ ਫੋਟੋ, ਰੱਖ ਦਿੱਤੀ ਸੀ ਵੱਡੀ Demand
ਐੱਨ. ਟੀ. ਏ. ਵੱਲੋਂ ਐਲਾਨੀਆਂ ਗਈਆਂ ਮਹੱਤਵਪੂਰਨ ਤਾਰੀਖ਼ਾਂ
ਜੇ. ਈ. ਈ. ਮੇਨ 2024 ਸੈਸ਼ਨ-1 : ਜਨਵਰੀ 24 ਤੋਂ 1 ਫਰਵਰੀ
ਜੇ. ਈ. ਈ. ਮੇਨ-ਸੈਸ਼ਨ-2 : 1 ਤੋਂ 15 ਅਪ੍ਰੈਲ
ਨੀਟ ਯੂ. ਜੀ. : 5 ਮਈ
ਸੀ. ਯੂ. ਈ. ਟੀ. ਯੂ. ਜੀ. : 15 ਤੋਂ 31 ਮਈ
ਸੀ. ਯੂ. ਟੀ. ਈ. ਪੀ. ਜੀ. : 11 ਤੋਂ 28 ਮਾਰਚ 2024
ਯੂ. ਜੀ. ਸੀ. ਨੈੱਟ ਜੂਨ ਸੈਸ਼ਨ : 10 ਤੋਂ 21 ਜੂਨ ਦੇ ਦਰਮਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News