ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਦਿਸ਼ਾ-ਨਿਰਦੇਸ਼ ਹੋਏ ਜਾਰੀ

Friday, Jul 12, 2024 - 07:18 PM (IST)

ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਦਿਸ਼ਾ-ਨਿਰਦੇਸ਼ ਹੋਏ ਜਾਰੀ

ਹੁਸ਼ਿਆਰਪੁਰ (ਘੁੰਮਣ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਮੇਲੇ ਵਿਚ ਪੰਜਾਬ ਅਤੇ ਦੂਜੇ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਸ਼ਰਧਾਲੂ ਹੁਸ਼ਿਆਰਪੁਰ ਰਾਹੀਂ ਮਾਤਾ ਚਿੰਤਪੁਰਨੀ ਜੀ ਦੇ ਮੰਦਿਰ (ਹਿਮਾਚਲ ਪ੍ਰਦੇਸ਼) ਵਿਖੇ ਦਰਸ਼ਨ ਕਰਨ ਲਈ ਯਾਤਰਾ ਕਰਦੇ ਹਨ, ਜਿਨ੍ਹਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਥਾਂ-ਥਾਂ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਪਹਿਲ ਕਦਮੀ ਕਰਦੇ ਹੋਏ ਨਗਰ ਨਿਗਮ ਵਿਖੇ ਵੱਖ-ਵੱਖ ਲੰਗਰ ਸੇਵਾ ਸੋਸਾਇਟੀਆਂ ਨਾਲ ਅਹਿੰਮ ਮੀਟਿੰਗ ਕੀਤੀ।

ਕਮਿਸ਼ਨਰ ਨਗਰ ਨਿਗਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮੀਟਿੰਗ ਕਰਵਾਉਣ ਦਾ ਮੁੱਖ ਮੰਤਵ ਵੱਖ-ਵੱਖ ਲੰਗਰ ਸੋਸਾਇਟੀਆਂ ਵੱਲੋਂ ਮੇਲੇ ਦੌਰਾਨ ਸਵੱਛਤਾ ਸਬੰਧੀ ਸੁਝਾਅ ਲੈਣ ਲਈ ਰੱਖੀ ਗਈ। ਸਮੁੱਚੀ ਮੀਟਿੰਗ ਵਿਚ ਨਗਰ ਨਿਗਮ ਵੱਲੋਂ ਮੇਲਿਆਂ ਦੌਰਾਨ ਪੂਰਨ ਤੌਰ ’ਤੇ ਸਫ਼ਾਈ ਰੱਖਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਪੂਰਨ ਤੌਰ ’ਤੇ ਵਰਤੋਂ ਨਾ ਕਰਨ ਲਈ ਸੋਸਾਇਟੀਆਂ ਨੂੰ ਪ੍ਰੇਰਿਆ ਗਿਆ, ਜਿਸ ਸਬੰਧੀ ਲੰਗਰ ਸੇਵਾ ਸੋਸਾਇਟੀਆਂ ਵੱਲੋਂ ਇਸ ਸਬੰਧੀ ਨਗਰ ਨਿਗਮ ਦਾ ਪੂਰਨ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ

ਸੋਸਾਇਟੀਆਂ ਵੱਲੋਂ ਕਮਿਸ਼ਨਰ ਨਗਰ ਨਿਗਮ ਨੂੰ ਬੇਨਤੀ ਕੀਤੀ ਗਈ ਕਿ ਮੇਲਿਆਂ ਦੌਰਾਨ ਪ੍ਰਸ਼ਾਸਨਿਕ ਪੱਧਰ ’ਤੇ ਸਿੰਗਲ ਯੂਜ਼ ਪਲਾਸਟਿਕ ਦੀ ਪੂਰਨ ਤੌਰ ’ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ ਤਦ ਹੀ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਰੱਖਿਆ ਜਾ ਸਕਦਾ ਹੈ। ਕਮਿਸ਼ਨਰ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ ’ਤੇ ਸਮੂਹ ਲੰਗਰ ਸੇਵਾ ਸੋਸਾਇਟੀਆਂ ਨੂੰ ਅਪੀਲ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਬਿਲਕੁਲ ਵਰਤੋਂ ਨਾ ਕੀਤੀ ਜਾਵੇ, ਫਿਰ ਵੀ ਜੇਕਰ ਕੋਈ ਵਿਅਕਤੀ ਇਸ ਦੀ ਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਤੋਂ ਭਾਰੀ ਜੁਰਮਾਨਾ ਵਸੂਲ ਕੀਤਾ ਜਾਵੇਗਾ।

ਕਮਿਸ਼ਨਰ ਨਗਰ ਨਿਗਮ ਵੱਲੋਂ ਇਸ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਗਿਆ ਕਿ ਸ਼ਹਿਰ ਦੀ ਸਵੱਛਤਾ ਦੇ ਮੱਦੇਨਜ਼ਰ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ, ਸੇਵਾ ਸੋਸਾਇਟੀਆਂ ਅਤੇ ਪਬਲਿਕ ਥਾਵਾਂ ’ਤੇ ਨਗਰ ਨਿਗਮ ਵੱਲੋਂ ਡਸਟਬਿਨ ਮੁਹੱਈਆ ਕਰਵਾਏ ਜਾਣਗੇ। ਸ਼ਹਿਰ ਦੀਆਂ ਵੱਖ-ਵੱਖ ਪਬਲਿਕ ਥਾਵਾਂ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੱਡੀਆਂ ਫਲੈਕਸਾਂ ਲਗਾਈਆਂ ਜਾਣਗੀਆ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਪਬਲਿਕ ਸਹੂਲਤ ਲਈ ਮੇਲਿਆਂ ਦੌਰਾਨ ਮੋਬਾਈਲ ਟੁਆਇਲਟ ਵੈਨ ਅਤੇ ਪੀਣ ਵਾਲੇ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਹਿਰ ਅੰਦਰ ਕੂੜਾ ਇਕੱਠਾ ਨਾ ਹੋਵੇ ਅਤੇ ਗੰਦਗੀ ਨਾ ਪਵੇ, ਇਸ ਲਈ ਬਾਕਾਇਦਾ 24 ਘੰਟੇ ਕੂੜਾ ਚੁੱਕਣ ਲਈ ਕਰਮਚਾਰੀ ਅਤੇ ਗੱਡੀਆਂ ਤਾਇਨਾਤ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ-EVM ਮਸ਼ੀਨਾਂ 'ਚੋਂ ਖੁੱਲ੍ਹੇਗੀ ਉਮੀਦਵਾਰਾਂ ਦੀ ਕਿਸਮਤ,  ਜਲੰਧਰ ਵੈਸਟ 'ਚ ਕੌਣ 'ਬੈਸਟ', ਭਲਕੇ ਹੋਵੇਗਾ ਫ਼ੈਸਲਾ
 

ਇਸ ਮੌਕੇ ਉਨ੍ਹਾਂ ਨਾਲ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸੁਪਰਡੈਂਟ ਨਗਰ ਨਿਗਮ ਅਮਿਤ ਕੁਮਾਰ, ਨਰਾਇਣ ਗੁਪਤਾ, ਅਨੀਤ ਨਈਅਰ, ਸਵੱਛਤਾ ਦਾ ਲੰਗਰ ਸੇਵਾ ਸੋਸਾਇਟੀ, ਭਾਰਤੀਆ ਮਹਾਵੀਰ ਦਲ, ਕ੍ਰਿਸ਼ਨ ਗੋਪਾਲ ਅਨੰਦ, ਭਾਰਤੀਆ ਮਹਾਵੀਰ ਦਲ, ਬਲਵਿੰਦਰ ਸਿੰਘ ਚਿੰਤਪੁਰਨੀ ਲੰਗਰ ਸੇਵਾ ਕਮੇਟੀ, ਬਾਲ ਕ੍ਰਿਸ਼ਨ ਰੋਡ ਹੁਸ਼ਿਆਰਪੁਰ, ਅਸ਼ਵਨੀ ਸ਼ਰਮਾ, ਯੁਵਾ ਵਾਹਿਨੀ, ਚਿੰਤਪੁਰਨੀ ਚੌਕ, ਭਾਰਤੀ ਸ਼ਰਮਾ, ਵਿਵੇਕ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ, ਮਨਦੀਪ ਸ਼ਰਮਾ, ਕਲੀਨ ਸਿਟੀ ਗ੍ਰੀਨ ਸਿਟੀ ਸੇਵਾ ਸੋਸਾਇਟੀ ਜੇ. ਕੇ ਕੰਪਲੈਕਸ ਚੌਹਾਲ, ਸ਼ਾਮ ਲਾਲ, ਪ੍ਰਮੋਦ ਸ਼ਰਮਾ, ਵਿਸ਼ਾਲ ਐਰੀ, ਮਨੋਜ ਗੁਪਤਾ, ਜੈ ਮਾਂ ਚਿੰਤਪੁਰਨੀ ਲੰਗਰ, ਕੇਵਲ ਕ੍ਰਿਸ਼ਨ, ਸੁੱਖਰਾਮ ਢੱਲ, ਸੁਧੀਰ ਕੁਮਾਰ ਆਦਿ ਵੱਖ-ਵੱਖ ਲੰਗਰ ਸੋਸਾਇਟੀਆਂ ਅਤੇ ਮੇਲੇ ਨਾਲ ਸਬੰਧਤ ਉੱਘੀਆਂ ਸ਼ਖਸੀਅਤਾਂ ਇਸ ਮੀਟਿੰਗ ਵਿਚ ਹਾਜ਼ਰ ਸਨ।

ਇਹ ਵੀ ਪੜ੍ਹੋ- ਮੁੰਡੇ ਦਾ ਸ਼ਰਮਨਾਕ ਕਾਰਾ, ਮੰਗੇਤਰ ਦੀਆਂ ਨਿੱਜੀ ਤਸਵੀਰਾਂ ਕੀਤੀਆਂ ਵਾਇਰਲ, ਜਦ ਖੁੱਲ੍ਹੀ ਸੱਚਾਈ ਤਾਂ ਕੁੜੀ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News