ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਈਆਂ ਹਦਾਇਤਾਂ

Tuesday, Mar 05, 2024 - 10:14 AM (IST)

ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਈਆਂ ਹਦਾਇਤਾਂ

ਲੁਧਿਆਣਾ (ਵਿੱਕੀ) : ਪੰਜਾਬ ਮਿਡ-ਡੇਅ-ਮੀਲ ਸੋਸਾਇਟੀ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ) ਨੂੰ ਹਦਾਇਤ ਕੀਤੀ ਹੈ ਕਿ ਉਹ ਪੀ. ਐੱਮ. ਪੋਸ਼ਣ (ਪੁਰਾਣਾ ਨਾਮ ਮਿਡ-ਡੇਅ-ਮੀਲ) ਸਕੀਮ ਤਹਿਤ ਵਿਦਿਆਰਥੀਆਂ ਨੂੰ ਕਿੰਨੂ ਮੁਹੱਈਆ ਕਰਵਾਉਣ, ਜਿਸ ਦੇ ਸਬੰਧ ’ਚ ਜ਼ਿਲ੍ਹੇ ਦੇ ਅਨੁਸਾਰ ਜਿਸ ਜ਼ਿਲ੍ਹੇ ਨੂੰ ਸੋਮਵਾਰ ਨੂੰ ਕਿੰਨੂ ਮਿਲਦਾ ਹੈ, ਉਹ ਮੰਗਲਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰਡੇਗਾ ਅਤੇ ਵੀਰਵਾਰ ਨੂੰ ਕਿੰਨੂ ਪ੍ਰਾਪਤ ਕਰਨ ਵਾਲੇ ਜ਼ਿਲ੍ਹੇ ਸ਼ੁੱਕਰਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਕਿੰਨੂ ਵੰਡਣਗੇ।

ਇਹ ਵੀ ਪੜ੍ਹੋ : ਵਿਰੋਧੀਆਂ ਦੇ ਰੌਲੇ 'ਤੇ ਸਪੀਕਰ ਨੂੰ ਬੋਲੇ CM ਮਾਨ-ਮੈਂ ਵੀ ਇੱਥੇ ਹੀ ਬੈਠਾਂਗਾ, ਅੱਜ ਇੰਝ ਹੀ ਚੱਲਣ ਦਿਓ

ਹੁਣ ਕਿੰਨੂ ਦੀ ਫ਼ਸਲ ਖ਼ਤਮ ਹੋਣ ਦੇ ਨੇੜੇ ਹੈ ਅਤੇ ਪੰਜਾਬ ਐਗਰੋ ਇਸ ਮੰਗਲਵਾਰ 5 ਮਾਰਚ ਤੱਕ ਹੀ ਕਿੰਨੂ ਦੀ ਸਪਲਾਈ ਕਰੇਗੀ। ਅਜਿਹੀ ਸਥਿਤੀ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ 6 ਅਤੇ 7 ਮਾਰਚ ਨੂੰ ਕਿੰਨੂ ਸਪਲਾਈ ਕੀਤਾ ਜਾਣਾ ਸੀ, ਉਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਮੁਖੀ ਵਿਦਿਆਰਥੀਆਂ ਨੂੰ ਕੋਈ ਵੀ ਮੌਸਮੀ ਫਲ ਦੇਣਾ ਯਕੀਨੀ ਬਣਾਉਣ। ਸੋਸਾਇਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ 8 ਮਾਰਚ ਨੂੰ ਛੁੱਟੀ ਹੈ, ਇਸ ਲਈ ਜਿਨ੍ਹਾਂ ਜ਼ਿਲ੍ਹਿਆਂ ’ਚ 6 ਮਾਰਚ ਅਤੇ 7 ਮਾਰਚ ਨੂੰ ਸਪਲਾਈ ਕੀਤੀ ਜਾਣੀ ਸੀ (ਜਿਵੇਂ ਜ਼ਿਲ੍ਹਾ ਬਠਿੰਡਾ, ਗੁਰਦਾਸਪੁਰ, ਮਾਲੇਰਕੋਟਲਾ, ਮੋਗਾ, ਪਟਿਆਲਾ, ਸੰਗਰੂਰ, ਹੁਸ਼ਿਆਰਪੁਰ, ਫਾਜ਼ਿਲਕਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਰੋਪੜ) ਅਤੇ ਐੱਸ. ਏ. ਐੱਸ. ਨਗਰ (ਮੋਹਾਲੀ))।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦਾ ਵੱਜਣ ਵਾਲਾ ਹੈ ਬਿਗੁਲ, ਪੈਂਡਿੰਗ ਕੰਮ ਨਜਿੱਠਣ 'ਚ ਲੱਗੀ ਪੰਜਾਬ ਸਰਕਾਰ

ਉਨ੍ਹਾਂ ਜ਼ਿਲ੍ਹਿਆਂ ’ਚ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਕੋਈ ਵੀ ਮੌਸਮੀ ਫਲ 6 ਮਾਰਚ ਜਾਂ 7 ਮਾਰਚ ਨੂੰ ਕਿਸੇ ਇਕ ਦਿਨ ਦਿੱਤਾ ਜਾਵੇ। 11 ਮਾਰਚ ਤੋਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਨੂੰ ਪੁਰਾਣੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹਫ਼ਤੇ ’ਚ ਇਕ ਵਾਰ ਭਾਵ ਸੋਮਵਾਰ ਨੂੰ ਮੌਸਮੀ ਫਲ ਦਿੱਤੇ ਜਾਣ। ਜੇਕਰ ਸੋਮਵਾਰ ਨੂੰ ਕੋਈ ਛੁੱਟੀ ਆਉਂਦੀ ਹੈ ਤਾਂ ਅਗਲੇ ਦਿਨ ਵਿਦਿਆਰਥੀਆਂ ਨੂੰ ਮੌਸਮੀ ਫਲ ਦਿੱਤੇ ਜਾ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News