ਪੰਜਾਬ 'ਚ 10 ਸਾਲ ਪੁਰਾਣੇ ਮੁਲਾਜ਼ਮ ਹੋਣਗੇ ਪੱਕੇ, CM ਮਾਨ ਆਪਣੇ ਹੱਥੀਂ ਦੇਣਗੇ ਨਿਯੁਕਤੀ ਪੱਤਰ

Tuesday, Oct 03, 2023 - 11:07 AM (IST)

ਪੰਜਾਬ 'ਚ 10 ਸਾਲ ਪੁਰਾਣੇ ਮੁਲਾਜ਼ਮ ਹੋਣਗੇ ਪੱਕੇ, CM ਮਾਨ ਆਪਣੇ ਹੱਥੀਂ ਦੇਣਗੇ ਨਿਯੁਕਤੀ ਪੱਤਰ

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ 10 ਸਾਲ ਤੋਂ ਪੁਰਾਣੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਸ ਦਾ ਫ਼ਾਇਦਾ ਨਗਰ ਨਿਗਮ ’ਚ ਕੰਮ ਕਰ ਰਹੇ 900 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਹੋਵੇਗਾ। ਇਨ੍ਹਾਂ ’ਚ ਡੀ. ਸੀ. ਰੇਟ ’ਤੇ ਕੰਮ ਕਰ ਰਹੇ ਸਫ਼ਾਈ ਮੁਲਾਜ਼ਮਾਂ, ਸੀਵਰੇਜ ਮੈਨ, ਮਾਲੀ, ਬੇਲਦਾਰ, ਡਰਾਈਵਰ, ਸੇਵਾਦਾਰ ਸ਼ਾਮਲ ਹਨ। ਇਸ ਸਬੰਧੀ ਰਿਪੋਰਟ ਬਣਾ ਕੇ ਨਗਰ ਨਿਗਮ ਵੱਲੋਂ ਸਰਕਾਰ ਨੂੰ ਭੇਜ ਦਿੱਤੀ ਗਈ ਹੈ, ਜਿਸ ’ਤੇ ਲੋਕਲ ਬਾਡੀਜ਼ ਵਿਭਾਗ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕਾਰਵਾਈ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਮੁੱਖ ਮੰਤਰੀ ਮਾਨ ਦੇ ਹੱਥਾਂ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਤੁਸੀਂ ਵੀ Driving Licence ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ
ਸਫਾਈ ਮੁਲਾਜ਼ਮਾਂ, ਸੀਵਰੇਜ ਮੈਨ ਨੂੰ ਓਵਰਏਜ ਦੀ ਸ਼ਰਤ ਤੋਂ ਮਿਲੇਗਾ ਛੁਟਕਾਰਾ
ਸਰਕਾਰ ਵੱਲੋਂ 2 ਸਾਲ ਪਹਿਲਾਂ ਸਫ਼ਾਈ ਮੁਲਾਜ਼ਮਾਂ, ਸੀਵਰੇਜ ਮੈਨ ਨੂੰ ਰੈਗੂਲਰ ਕਰਨ ਸਬੰਧੀ ਜੋ ਪਾਲਿਸੀ ਜਾਰੀ ਕੀਤੀ ਗਈ ਸੀ, ਉਸ ’ਚ ਓਵਰਏਜ ਦੀ ਸ਼ਰਤ ਲੱਗੀ ਹੋਣ ਦੀ ਵਜ੍ਹਾ ਨਾਲ ਕਈ ਮੁਲਾਜ਼ਮ ਹੁਣ ਤੱਕ ਪੱਕੇ ਨਹੀਂ ਹੋਏ ਹਨ। ਹੁਣ 10 ਸਾਲ ਤੋਂ ਪੁਰਾਣੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਜੋ ਪਾਲਿਸੀ ਜਾਰੀ ਕੀਤੀ ਗਈ ਹੈ। ਉਸ ’ਚ ਓਵਰਏਜ ਦੀ ਸ਼ਰਤ ਹਟਾ ਦਿੱਤੀ ਗਈ ਹੈ। ਇਸ ਦੌਰਾਨ ਸਫ਼ਾਈ ਕਰਮਚਾਰੀਆਂ, ਸੀਵਰੇਜ ਮੌਨ ਨੂੰ ਰੈਗੂਲਰ ਕਰਨ ਦਾ ਰਸਤਾ ਸਾਫ ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ, ਵਾਪਸ ਲਿਆ ਗਿਆ ਇਹ ਫ਼ੈਸਲਾ
ਆਨਲਾਈਨ ਸਿਸਟਮ ਜ਼ਰੀਏ ਮਿਲੇਗੀ ਮਨਜ਼ੂਰੀ
10 ਸਾਲ ਪੁਰਾਣੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਆਨਲਾਈਨ ਸਿਸਟਮ ਜ਼ਰੀਏ ਮਨਜ਼ੂਰੀ ਮਿਲੇਗੀ, ਜਿਸ ਤਹਿਤ ਨਗਰ ਨਿਗਮ ਵੱਲੋਂ ਅਰਜ਼ੀਆਂ ਵੀ ਆਨਲਾਈਨ ਜਮ੍ਹਾਂ ਕੀਤੀਆਂ ਗਈਆਂ ਹਨ। ਉਸ ਦੇ ਨਾਲ ਮੁਲਾਜ਼ਮਾਂ ਦੇ ਆਧਾਰ ’ਤੇ ਕਾਰਡ, ਬੈਂਕ ਅਕਾਊਂਟ ਅਤੇ ਤਨਖ਼ਾਹ ਸਟੇਟਮੈਂਟ ਸਬੰਧੀ ਰਿਪੋਰਟ ਨੂੰ ਅਪਲੋਡ ਕੀਤਾ ਗਿਆ ਹੈ, ਜਿਸ ਦੇ ਆਧਾਰ ’ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News