ਜ਼ਰੂਰੀ ਕੇਸਾਂ ਦੀ ਸੁਣਵਾਈ ਲਈ 31 ਜੁਲਾਈ ਤੱਕ ਫਿਰ ਲੱਗੀਆਂ ਜੱਜਾਂ ਦੀਆਂ ਡਿਊਟੀਆਂ

Thursday, Jul 16, 2020 - 11:02 AM (IST)

ਜ਼ਰੂਰੀ ਕੇਸਾਂ ਦੀ ਸੁਣਵਾਈ ਲਈ 31 ਜੁਲਾਈ ਤੱਕ ਫਿਰ ਲੱਗੀਆਂ ਜੱਜਾਂ ਦੀਆਂ ਡਿਊਟੀਆਂ

ਲੁਧਿਆਣਾ (ਮਹਿਰਾ) : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਸਮੁੱਚੇ ਪ੍ਰਬੰਧ ਅਤੇ ਕੋਈ ਰਣਨੀਤੀ ਨਾ ਬਣਾਏ ਜਾਣ ਕਾਰਨ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਅਦਾਲਤਾਂ ਅਣਮਿਥੇ ਸਮੇਂ ਲਈ ਬੰਦ ਹਨ। ਜ਼ਿਲ੍ਹਾ ਲੁਧਿਆਣਾ ਦੀਆਂ ਅਦਾਲਤਾਂ ’ਚ ਇਸ ਦੌਰਾਨ ਆਉਣ ਵਾਲੇ ਜ਼ਰੂਰੀ ਕੇਸਾਂ ਦੀ ਸੁਣਵਾਈ ਲਈ ਜੱਜਾਂ ਦੀਆਂ 31 ਜੁਲਾਈ ਤੱਕ ਫਿਰ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਾਰੇ ਜੱਜਾਂ ਨੂੰ ਕੇਸ ਨਜਿੱਠਣ ਅਤੇ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲੈਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜਾਂ ਨੂੰ ਪਹਿਲਾਂ ਵਾਂਗ ਦੋ ਬੈਚਾਂ ’ਚ ਵੰਡਦੇ ਹੋਏ 31 ਜੁਲਾਈ ਤੱਕ ਲੜੀਵਾਰ 3-3 ਦਿਨ ਲਈ ਡਿਊਟੀ ਲਗਾਉਂਦੇ ਹੋਏ ਬਾਕਾਇਦਾ ਉਨ੍ਹਾਂ ਵੱਲੋਂ ਸੁਣੇ ਜਾਣ ਵਾਲੇ ਕੇਸ ਵੀ ਸਪੱਸ਼ਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਦੀ ਸੂਚੀ ਮੁਤਾਬਕ ਵਧੀਕ ਸੈਸ਼ਨ ਜੱਜਾਂ ਜਗਦੀਪ ਸਿੰਘ ਮਰੋਕ ਅਤਿ ਜ਼ਰੂਰੀ ਦੀਵਾਨੀ ਅਤੇ ਫੌਜ਼ਦਾਰੀ ਕੇਸ, ਲੁਧਿਆਣਾ ਪੁਲਸ ਸ਼ਹਿਰੀ ਅਤੇ ਐੱਸ. ਟੀ. ਐੱਫ. ਪੁਲਸ ਥਾਣਿਆਂ ਨਾਲ ਸਬੰਧਿਤ ਫੌਜ਼ਦਾਰੀ ਕੇਸ, ਆਪਣੀ ਹੀ ਅਦਾਲਤ 'ਚ ਬਕਾਇਆ ਪਟੀਸ਼ਨਾਂ, ਅਮਰਪਾਲ ਜ਼ਿਲ੍ਹਾ ਖੰਨਾ ਅਤੇ ਲੁਧਿਆਣਾ ਦੇ ਪਿੰਡਾਂ 'ਚ ਪੈਣ ਵਾਲੇ ਸਾਰੇ ਥਾਣਿਆਂ ਦੇ ਜ਼ਰੂਰੀ ਫੌਜ਼ਦਾਰੀ ਕੇਸ ਅਤੇ ਆਪਣੀ ਹੀ ਅਦਾਲਤ 'ਚ ਬਕਾਇਆ ਜ਼ਮਾਨਤ ਪਟੀਸ਼ਨਾਂ, ਕਰਮਜੀਤ ਸਿੰਘ ਸੂਲਰ ਆਪਣੀਆਂ ਅਦਾਲਤਾਂ 'ਚ ਬਕਾਇਆ ਜ਼ਮਾਨਤ ਪਟੀਸ਼ਨਾਂ, ਲਖਵਿੰਦਰ ਕੌਰ ਆਪਣੀ ਹੀ ਅਦਾਲਤ 'ਚ ਬਕਾਇਆ ਜ਼ਮਾਨਤ ਅਰਜ਼ੀਆਂ ਅਤੇ ਹੋਰ ਭੇਜੇ ਜਾਣ ਵਾਲੇ ਕੇਸਾਂ, ਬਲਵਿੰਦਰ ਕੁਮਾਰ ਆਪਣੀ ਹੀ ਅਦਾਲਤ 'ਚ ਬਕਾਇਆ ਜ਼ਮਾਨਤ ਪਟੀਸ਼ਨਾਂ, ਕੁਲਭੂਸ਼ਣ ਕੁਮਾਰ ਆਪਣੀ ਹੀ ਅਦਾਲਤ 'ਚ ਬਕਾਇਆ ਜ਼ਮਾਨਤ ਪਟੀਸ਼ਨਾਂ ਦੇਖਣਗੇ। ਇਸੇ ਤਰ੍ਹਾਂ ਰਸ਼ਮੀ ਸ਼ਰਮਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਦੂਜੇ ਬੈਚ, ਜਿਸ 'ਚ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ, ਮਨੀਸ਼ ਅਰੋੜਾ, ਅਰੁਣ ਕੁਮਾਰ ਅਗਰਵਾਲ, ਤਰਨਤਾਰਨ ਸਿੰਘ ਬਿੰਦਰਾ, ਕ੍ਰਿਸ਼ਨ ਕਾਂਤ ਜੈਨ, ਜਰਨੈਲ ਸਿੰਘ, ਅਸ਼ੀਸ਼ ਅਬਰੋਲ, ਨੂੰ ਵੀ ਲੜੀਵਾਰ ਉਪਰੋਕਤ ਕੰਮ ਹੀ ਸੁਣਵਾਈ ਲਈ ਸੌਂਪੇ ਗਏ ਹਨ। ਪਹਿਲਾ ਬੈਚ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਜਦੋਂ ਕਿ ਦੂਜਾ ਬੈਚ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਆਪਣੀਆਂ ਅਦਾਲਤਾਂ ’ਚ ਡਿਊਟੀ 31 ਜੁਲਾਈ ਤੱਕ ਦਿੰਦਾ ਰਹੇਗਾ।


author

Babita

Content Editor

Related News