3.5 ਲੱਖ ''ਚ ਪੜ੍ਹਨ ਜਾ ਸਕੋਗੇ ਕੈਨੇਡਾ, ਇਨ੍ਹਾਂ ਤਾਰੀਖ਼ਾਂ ''ਚ ਸੈਮੀਨਾਰ ਦੌਰਾਨ ਵਿਦਿਆਰਥੀ ਲੈ ਸਕਣਗੇ ਫਾਇਦਾ

Sunday, Aug 15, 2021 - 10:51 AM (IST)

3.5 ਲੱਖ ''ਚ ਪੜ੍ਹਨ ਜਾ ਸਕੋਗੇ ਕੈਨੇਡਾ, ਇਨ੍ਹਾਂ ਤਾਰੀਖ਼ਾਂ ''ਚ ਸੈਮੀਨਾਰ ਦੌਰਾਨ ਵਿਦਿਆਰਥੀ ਲੈ ਸਕਣਗੇ ਫਾਇਦਾ

ਜਲੰਧਰ- ਪੰਜਾਬ ਦੀ ਨਾਮੀ ਇੰਮੀਗ੍ਰੇਸ਼ਨ ਕੰਪਨੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਇਕ ਵਾਰ ਫਿਰ ਅਮ੍ਰਿਤਸਰ ਅਤੇ ਜਲੰਧਰ 'ਚ ਵਰਲਡ ਸਟੱਡੀ ਫੇਅਰ ਲਾਣ ਜਾ ਰਹੀ ਹੈ। ਇਨ੍ਹਾਂ ਸੈਮੀਨਾਰਾਂ 'ਚ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਸਿਰਫ਼ 3.5 ਲੱਖ 'ਚ ਕੈਨੇਡਾ ਦੇ 70 ਕਾਲਜ ਅਤੇ ਯੂਨੀਵਰਸਿਟੀਆਂ 'ਚ ਜਾਣ ਦਾ ਮੌਕਾ ਮਿਲੇਗਾ। ਇਹੀ ਨਹੀਂ 6 ਬੈਂਡ ਅਤੇ ਇਕ 'ਚ 5.5 ਬੈਂਡ ਵਾਲੇ ਸਟੂਡੈਂਟਸ ਨੂੰ ਗਰੰਟੀ ਨਾਲ 10000 ਡਾਲਰ ਦੀ ਸਕਲਾਰਸ਼ਿਪ ਮਿਲੇਗੀ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਲਡ ਐਜੂਕੇਸ਼ਨ ਫੇਅਰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਕਰਵਾਇਆ ਜਾ ਰਿਹਾ ਹੈ। 16 ਅਗਸਤ ਨੂੰ ਅੰਮ੍ਰਿਤਸਰ ਦੇ ਐੱਮ. ਕੇ. ਹੋਟਲ 'ਚ ਅਤੇ 17 ਅਗਸਤ ਨੂੰ ਜਲੰਧਰ ਦੇ ਕਿੰਗ ਹੋਟਲ ਦੇ ਵਿਚ ਇਸ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। 

ਸੈਮੀਨਾਰ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਐੱਮ. ਡੀ. ਜੇ. ਪੀ. ਸਿੰਘ ਨੇ ਦੱਸਿਆ ਕਿ ਇਹ ਸੈਮੀਨਾਰ ਉਨ੍ਹਾਂ ਸਟੂਡੈਂਟਸ ਵਾਸਤੇ ਲਾਇਆ ਜਾ ਰਿਹਾ ਹੈ, ਜੋ ਵਿਦੇਸ਼ ਜਾਣ ਦਾ ਸੁਪਨਾ ਸੰਜੋਅ ਕੇ ਬੈਠੇ ਹਨ। ਇਸ ਸੈਮੀਨਾਰ ਦੀ ਖ਼ਾਸੀਅਤ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਆਈਲੈੱਟਸ ਕੀਤੀ ਹੈ ਅਤੇ ਉਨ੍ਹਾਂ ਦਾ ਸਕੋਰ ਛੇ ਬੈਂਡ ਅਤੇ ਘੱਟੋ-ਘੱਟ ਬੈਂਡ ਸਾਢੇ ਪੰਜ ਹਨ, ਉਨ੍ਹਾਂ ਨੂੰ ਦਸ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਮੌਕੇ 'ਤੇ ਹੀ ਦਿੱਤੀ ਜਾਵੇਗੀ। ਜੇ. ਪੀ. ਸਿੰਘ ਨੇ ਦੱਸਿਆ ਕੀ ਆਮ ਤੌਰ 'ਤੇ ਇਹੋ ਜਿਹੀਆਂ ਓਵਰਾਂ ਵਿੱਚ ਲੋਕ ਨਿਯਮ ਅਤੇ ਸ਼ਰਤਾਂ ਲਾਗੂ ਰੱਖਦੇ ਹਨ ਪਰ ਅਸੀਂ ਸਿੱਧੇ ਤੌਰ 'ਤੇ ਉੱਤੇ ਐਲਾਨ ਕਰਦੇ ਹਾਂ ਕਿ ਜਿਹੜੇ ਵੀ ਬੱਚਿਆਂ ਦੇ 6 ਬੈਂਡ ਹੋਣਗੇ ਅਤੇ ਘੱਟੋ-ਘੱਟ ਬੈਂਡ ਸਾਢੇ ਪੰਜ ਹੋਣਗੇ. ਉਨ੍ਹਾਂ ਨੂੰ 10 ਹਜ਼ਾਰ ਡਾਲਰ ਦਿ ਗਾਰੰਟਿਡ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਦਾ ਸਿੱਧਾ ਫ਼ਾਇਦਾ ਉਨ੍ਹਾਂ ਨੂੰ ਹੋਵੇਗਾ ਜਿਹੜੇ ਤਾਲਾਬੰਦੀ ਦੌਰਾਨ ਪੜ੍ਹਾਈ ਦੀ ਤਿਆਰੀ ਕਰੀ ਬੈਠੇ ਸਨ ਅਤੇ ਆਰਟਸ ਟੈਸਟ ਕਰਕੇ ਪਾਸ ਹੋਏ ਹਨ। 
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਿਫਿਊਜ਼ਲ ਕੇਸਾਂ ਵਾਸਤੇ ਵੀ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੇ ਇਕ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦਾ ਰਾਬਤਾ ਸਿੱਧਾ ਕੈਨੇਡਾ 'ਚ ਬੈਠੇ ਵੀਜ਼ਾ ਮਾਹਿਰਾਂ ਨਾਲ ਕਰਵਾਇਆ ਜਾਵੇ ਤਾਂਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਰਫਿਊਜ਼ਲ ਦੀ ਵਜ੍ਹਾ ਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੈਨੇਡਾ 'ਚ ਬੈਠੇ ਦਸ ਵੀਜ਼ਾ ਮਾਹਿਰਾਂ ਦੀ ਟੀਮ ਸੈਮੀਨਾਰ ਦੌਰਾਨ ਲੋਕਾਂ ਨੂੰ ਉਨ੍ਹਾਂ ਦੇ ਕੇਸ ਰੀਵਿਊ ਕਰਕੇ ਦੱਸੇਗੀ ਕਿ ਆਖ਼ਿਰਕਾਰ ਰਫਿਊਜ਼ਲਾਂ ਦੀ ਵਜ੍ਹਾ ਕੀ ਹੈ। ਇਸ ਸੈਮੀਨਾਰ ਦਾ ਫ਼ਾਇਦਾ ਉਹ ਬੱਚੇ ਵੀ ਉਠਾ ਸਕਦੇ ਹਨ, ਜਿਹੜੇ ਬਾਕੀ ਏਜੰਟਾਂ ਕੋਲੋਂ ਰਫਿਊਜ਼ੀ ਹੋਏ ਹਨ। ਇਸ ਸੈਮੀਨਾਰ ਦਾ ਮਕਸਦ ਸਿਰਫ਼ ਸਟੂਡੈਂਟ ਨੂੰ ਸਿੱਧੀ ਜਾਣਕਾਰੀ ਦੇਣਾ ਹੈ। ਇਸ ਦੇ ਨਾਲ ਹੀ ਇਹ ਸੈਮੀਨਾਰ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਮੌਕੇ 'ਤੇ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰਤੀਨਿਧੀ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’

ਕੈਨੇਡਾ ਯੂ. ਕੇ. ਅਤੇ ਯੂ. ਐੱਸ. ਏ. ਤੋਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪ੍ਰਤੀਨਿਧੀ ਸਿੱਧੀ ਜਾਣਕਾਰੀ ਸਟੂਡੈਂਟ ਨੂੰ ਦੇ ਕੇ ਉਨ੍ਹਾਂ ਨੂੰ ਜਾਗਰੂਕ ਕਰਨਗੇ। ਇਸ ਦੇ ਨਾਲ ਹੀ ਜੇ. ਪੀ. ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਜਿਹੜੇ ਬੱਚੇ ਰਫਿਊਜੀ ਹੋਏ ਹਨ, ਉਨ੍ਹਾਂ ਕੋਲੋਂ ਕੋਈ ਵੀ ਪੈਸਾ ਐਡਵਾਂਸ ਨਹੀਂ ਦਿੱਤਾ ਜਾਏਗਾ ਅਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਚਾਹੇ ਵੀਜ਼ਾ ਫਾਈਲ ਕਿਤੋਂ ਵੀ ਰਫਿਊਜ਼ ਸੋ ਕੈਮਰੇ ਚਿੰਤਤ ਹੋਇਆ ਹੋਵੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਉਨ੍ਹਾਂ ਦੀ ਫਾਈਲ ਨੂੰ ਰੀਵਿਊ ਕਰਵਾਉਣ 'ਚ ਉਨ੍ਹਾਂ ਦੀ ਮਦਦ ਕਰੇਗੀ। 

ਉਨ੍ਹਾਂ ਦੱਸਿਆ ਕਿ ਰਿਫਿਊਜ਼ਲ ਕੇਸਾਂ ਦੀ ਜਾਣਕਾਰੀ ਵਾਸਤੇ ਕੈਨੇਡਾ ਦੇ ਐਕਸ ਵਿਜਾ ਅਫ਼ਸਰਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਕਿ ਉਹ ਵਿਦਿਆਰਥੀਆਂ ਨੂੰ ਫਾਹੇ ਲਾਉਣ ਵਾਸਤੇ ਸਹੀ ਜਾਣਕਾਰੀ ਮੁਹੱਈਆ ਕਰਾ ਸਕਣ। ਉਨ੍ਹਾਂ ਇਸ ਤੋਂ ਇਲਾਵਾ ਯੂ. ਕੇ. ਜਾਣ ਵਾਲੇ ਬੱਚਿਆਂ ਵਾਸਤੇ ਵੀ ਇਕ ਵੱਡੀ ਆਫ਼ਰ ਦਿੰਦੇ ਹੋਏ ਜੇ. ਪੀ. ਸਿੰਘ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦੇ ਬਾਰ੍ਹਵੀਂ ਵਿਚੋਂ ਅੰਗਰੇਜ਼ੀ ਵਿਚੋਂ 33 ਫ਼ੀਸਦੀ ਨੰਬਰ ਨੇ 23 ਓਵਰ ਆਲ ਪੰਜਾਬ ਫ਼ੀਸਦੀ ਨੰਬਰ ਹਨ, ਉਨ੍ਹਾਂ ਨੂੰ ਵੀ ਯੂ. ਕੇ. ਸਟੱਡੀ ਵੀਜ਼ੇ 'ਤੇ ਭੇਜਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਬਾਰ੍ਹਵੀਂ ਵਿਚੋਂ ਓਵਰਆਲ ਪੰਜਾਬ ਪਰਸੈਂਟ ਅਤੇ ਅੰਗਰੇਜ਼ੀ ਵਿਚੋਂ 60 ਫ਼ੀਸਦੀ ਨੰਬਰ ਹਨ, ਉਨ੍ਹਾਂ ਕੋਲੋਂ ਸਾਰੇ ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਇਸ ਦੇ ਨਾਲ ਹੀ ਅਮਰੀਕਾ ਵਿਚ ਪੜ੍ਹਾਈ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਵਾਸਤੇ ਵੀ ਉਨ੍ਹਾਂ ਨੇ ਇਕ ਵੱਡੀ ਆਫ਼ਰ ਦਿੰਦੇ ਹੋਏ ਕਿਹਾ ਕਿ ਕਿ ਸੈਮੀਨਾਰਾਂ ਅਤੇ ਦੌਰਾਨ ਸਿੱਧੇ ਤੌਰ 'ਤੇ ਕਾਲਜ ਬੱਚਿਆਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸਹੀ ਕੋਰਸਾਂ ਦੀ ਜਾਣਕਾਰੀ ਦੇਣਗੇ। 

ਉਨ੍ਹਾਂ ਨੇ ਦੱਸਿਆ ਕਿ ਅਮੀਰਕਾ ਵਿਚ ਪੜ੍ਹਾਈ ਬਿਨਾਂ ਆਈਲੈੱਟਸ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੇਲਾ ਉਨ੍ਹਾਂ ਸਟੂਡੈਂਟ ਵਾਸਤੇ ਬਹੁਤ ਫ਼ਾਇਦੇਮੰਦ ਹੈ, ਜਿਨ੍ਹਾਂ ਨੇ ਆਈਲੈੱਟਸ ਨਹੀਂ ਕੀਤੀ ਅਤੇ ਉਹ ਵਿਦੇਸ਼ ਵਿਚ ਪੜ੍ਹਾਈ ਦਾ ਸੁਫ਼ਨਾ ਰੱਖਦੇ ਹਨ। ਅਮੀਰਕਾ ਦੇ ਸਟੱਡੀ ਵੀਜ਼ੇ ਇਸ ਵੇਲੇ ਬੜੀ ਸਫ਼ਲਤਾਪੂਰਵਕ ਆ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਬੱਚੇ ਇਸ ਸੈਮੀਨਾਰ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਹੈਲਪਲਾਈਨ 'ਤੇ ਫੋਨ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਸੈਮੀਨਾਰ ਵਿਚ ਐਂਟਰੀ ਫਰੀ ਹੈ। ਬਸ਼ਰਤੇ ਸੈਮੀਨਾਰ ਵਿਚ ਆਉਣ ਵਾਲੇ ਬੱਚਿਆਂ ਕੋਲੋਂ ਉਨ੍ਹਾਂ ਦੀ ਪੜ੍ਹਾਈ ਦੇ ਅਸਲੀ ਸਰਟੀਫਿਕੇਟ ਮੌਜੂਦ ਹੋਣ। 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News