ਨਿਹਾਲਗੜ੍ਹ ਦੀ ਕੱਚੀ ਸੜਕ ਤੁਰੰਤ ਪੱਕੀ ਕੀਤੀ ਜਾਵੇ : ਲਿਟਾਂ

01/14/2018 7:26:23 AM

ਨਡਾਲਾ, (ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ, ਜ਼ਿਲਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਮੌਕੇ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਯੂਨੀਅਨ ਵੱਡੀ ਗਿਣਤੀ 'ਚ 23 ਫਰਵਰੀ ਨੂੰ ਦਿੱਲੀ ਵੱਲ ਕੂਚ ਕਰੇਗੀ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਇਸ ਕਾਰਨ ਕਿਸਾਨਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਬੀਜਾਂ ਤੇ ਖੇਤੀ ਸੰਦਾਂ 'ਤੇ ਮਿਲਦੀ ਸਬਸਿਡੀ ਜਲਦ ਤੋਂ ਜਲਦ ਕਿਸਾਨਾਂ ਨੂੰ ਦਿੱਤੀ ਜਾਵੇ। ਨਡਾਲਾ ਤੋਂ ਪਿੰਡ ਨਿਹਾਲਗੜ੍ਹ ਦਾ ਤਕਰੀਬਨ ਢਾਈ ਕਿਲੋਮੀਟਰ ਦਾ ਰਸਤਾ ਸਾਲਾਂ ਤੋਂ ਕੱਚਾ ਪਿਆ ਹੈ 16 ਸਾਲ ਪਹਿਲਾਂ ਇਸ ਸੜਕ ਦਾ ਨੀਂਹ ਪੱਥਰ ਸਮੇਂ ਦੀ ਮੌਜੂਦਾ ਸਰਕਾਰ ਵੱਲੋਂ ਰੱਖਿਆ ਗਿਆ ਸੀ ਪਰ ਅਜੇ ਸੜਕ ਨਹੀਂ ਬਣ ਸਕੀ। ਸਰਕਾਰ ਇਹ ਸੜਕ ਪਹਿਲ ਦੇ ਆਧਾਰ 'ਤੇ ਬਣਾਵੇ। ਬੇਸਹਾਰਾ ਪਸ਼ੂ ਤੇ ਕੁੱਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਸਰਕਾਰ ਜਾਨਵਰਾਂ ਦੀ ਸਾਂਭ-ਸੰਭਾਲ ਦਾ ਇੰਤਜ਼ਾਮ ਕਰੇ। ਯੂਰੀਆ 1 ਅਪ੍ਰੈਲ ਤੋਂ 1100 ਰੁਪਏ ਕੀਤੀ ਜਾ ਰਹੀ ਹੈ। ਯੂਨੀਅਨ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕਰੇਗੀ। ਇਸ ਮੌਕੇ ਰਤਨ ਸਿੰਘ ਕੰਗ, ਸੁਰਿੰਦਰ ਸਿੰਘ ਸ਼ੇਰਗਿੱਲ, ਬਲਵਿੰਦਰ ਸਿੰਘ ਖੱਸਣ, ਸਰਬਜੀਤ ਸਿੰਘ, ਗੁਰਬਚਨ ਸਿੰਘ ਖੱਸਣ, ਜੋਗਾ ਸਿੰਘ ਇਬਰਾਹੀਮਵਾਲ, ਨੰਬਰਦਾਰ ਭਜਨ ਸਿੰਘ ਖੱਸਣ, ਜਗਜੀਤ ਸਿੰਘ ਮਾਨ, ਬਲਬੀਰ ਸਿੰਘ ਮਾਨ, ਮਹਿੰਦਰ ਸਿੰਘ ਧੀਰਪੁਰ,  ਸੂਰਤ ਸਿੰਘ ਕੁਦੋਵਾਲ, ਕਰਮ ਸਿੰਘ ਤਲਵੰਡੀ, ਪ੍ਰੇਮ ਸਿੰਘ ਮਨਾਰ ਤੇ ਹੋਰ ਹਾਜ਼ਰ ਸਨ।


Related News