18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ
Friday, Jul 27, 2018 - 06:16 AM (IST)
ਕਰਤਾਰਪੁਰ, (ਸਾਹਨੀ)- ਅੱਜ ਸਥਾਨਕ ਪੁਲਸ ਨੂੰ ਕਪੂਰਥਲਾ ਰੋਡ ਨੇਡ਼ੇ ਪਿੰਡ ਵਿਸਰਾਮਪੁਰ ਦੇ ਅੱਡੇ ਤੋਂ ਇਕ ਪੈਦਲ ਆ ਰਹੇ ਵਿਅਰਤੀ, ਜਿਸ ਨੇ ਸਿਰ ’ਤੇ ਬੋਰਾ ਚੁਕਿਆ ਸੀ, ਨੂੰ ਸ਼ੱਕ ਹੋਣ ’ਤੇ ਰੋਕ ਕੇ ਤਲਾਈ ਲਈ ਗਈ ਤਾਂ ਪਲਾਸਟਿਕ ਦੀ
ਕੈਨੀ ਵਿਚ ਪਾਈਅਾਂ ਨਾਜਾਇਜ਼ ਸ਼ਰਾਬ ਦੀਆਂ 18 ਬੋਤਲਾਂ ਬਰਾਮਦ ਹੋਈਅਾਂ। ਇਸ ਸੰਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਘੁੱਗਸ਼ੋਰ ਵਜੋਂ ਹੋਈ ਹੈ ਅਤੇ ਇਸਨੂੰ ਗਸ਼ਤ ਦੌਰਾਣ ਹੈੱਡ ਕਾਂਸਟੇਬਲ ਸੰਤੋਖ ਸਿੰਘ ਨੇ ਪੁਲਸ ਪਾਰਟੀ ਸਮੇਤਾ ਕਾਬੂ ਕੀਤਾ ਹੈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
