ਨਾਜਾਇਜ਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀਆਂ ਕਾਬੂ, 1 ਫਰਾਰ

12/18/2017 6:22:30 PM

ਸੰਗਤ ਮੰਡੀ (ਮਨਜੀਤ) - ਥਾਣਾ ਸੰਗਤ ਦੀ ਪੁਲਸ ਵਲੋਂ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ 2 ਵਿਅਕਤੀਆਂ ਨੂੰ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਤੀਸਰਾ ਵਿਅਕਤੀ ਫਰਾਰ ਹੋਣ 'ਚ ਸਫਲ ਹੋ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੌਲਦਾਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਜਦ ਪੁਲਸ ਪਾਰਟੀ ਪਥਰਾਲਾ ਪਿੰਡ ਨਜ਼ਦੀਕ ਲਸਾੜਾ ਡਰੇਨ ਦੇ ਪੁਲ ਨਜ਼ਦੀਕ ਪਹੁੰਚੀ ਤਾਂ ਹਰਿਆਣਾ ਵਾਲੇ ਪਾਸਿਓ ਤਿੰਨ ਵਿਅਕਤੀ ਆਟੋ 'ਤੇ ਆ ਰਹੇ ਸਨ, ਜਦ ਉਨ੍ਹਾਂ ਸਾਹਮਣੇ ਪੁਲਸ ਪਾਰਟੀ ਵੇਖੀ ਤਾਂ ਉਹ ਆਟੋ ਨੂੰ ਛੱਡ ਕੇ ਫਰਾਰ ਹੋ ਗਏ ਪਰ ਪੁਲਸ ਪਾਰਟੀ ਵੱਲੋਂ ਉਕਤ ਵਿਅਕਤੀਆਂ ਦਾ ਪਿੱਛਾ ਕਰਦਿਆਂ ਉਨ੍ਹਾਂ 'ਚੋਂ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਵਿਅਕਤੀਆਂ ਕੋਲੋਂ 24 ਬੋਤਲਾਂ ਹਰਿਆਣਾ ਮਾਰਕਾ ਦੇਸ਼ੀ ਸ਼ਰਾਬ ਤੇ 2250 ਗੋਲੀਆਂ ਟਰਾਈਸਰ ਦੀਆਂ ਬਰਾਮਦ ਹੋਈਆਂ। ਫੜ੍ਹੇ ਗਏ ਵਿਅਕਤੀ ਦੀ ਪਛਾਣ ਵਿੱਕੀ ਕੁਮਾਰ ਪੁੱਤਰ ਬਾਬੂ ਰਾਮ 'ਤੇ ਧਰਮਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀਆਨ ਡੱਬਵਾਲੀ ਜਦ ਕਿ ਫਰਾਰ ਵਿਅਕਤੀ ਦੀ ਪਛਾਣ ਮੋਨੂੰ ਵਜੋਂ ਹੋਈ। ਪੁਲਸ ਵਲੋਂ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਫੜ੍ਹੇ ਗਏ ਵਿਅਕਤੀਆਂ ਨੂੰ ਹਵਾਲਾਤ 'ਚ ਬੰਦ ਕਰਕੇ ਫਰਾਰ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।


Related News