ਭਰਾ ਦੀ ਅਚਾਨਕ ਹੋਈ ਮੌਤ ਨਾਲ ਲੱਗਾ ਸਦਮਾ, ਭਾਬੀ ਦੀ ਅਸਲੀਅਤ ਸਾਹਮਣੇ ਆਉਣ ''ਤੇ ਉੱਡੇ ਹੋਸ਼

10/08/2020 6:07:41 PM

ਫਿਰੋਜ਼ਪੁਰ (ਆਨੰਦ): ਥਾਣਾ ਜ਼ੀਰਾ ਦੇ ਅਧੀਨ ਆਉਂਦੀ ਵਿਸ਼ਵਕਰਮਾ ਕਾਲੌਨੀ 'ਚ ਨਾਜਾਇਜ਼ ਸਬੰਧਾਂ ਦੇ ਚੱਲਦੇ ਪਤਨੀ ਨੇ ਬਾਕੀ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰਨ ਦੀ ਖਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਜ਼ੀਰਾ ਦੀ ਪੁਲਸ ਨੇ 5 ਲੋਕਾਂ ਖ਼ਿਲਾਫ਼ 302, 130 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ :3 ਮਾਸੂਮ ਬੱਚਿਆਂ ਨੂੰ ਮਾਰਨ ਉਪਰੰਤ ਪਿਤਾ ਨੇ ਖ਼ੁਦ ਵੀ ਲਿਆ ਫਾਹਾ, ਰਿਸ਼ਤੇਦਾਰਾਂ ਪ੍ਰਤੀ ਜ਼ਾਹਰ ਕੀਤੀ ਇਹ ਨਰਾਜ਼ਗੀ

ਪੁਲਸ ਨੂੰ ਦਿੱਤੇ ਬਿਆਨਾਂ 'ਚ ਮਨਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਝਤਰਾ ਨੇ ਦੱਸਿਆ ਕਿ ਉਸ ਦੇ ਭਰਾ ਗੁਰਦੀਪ ਸਿੰਘ (38) ਪੁੱਤਰ ਬੋਹੜ ਸਿੰਘ ਵਾਸੀ ਮੁਹੱਲਾ ਵਿਸ਼ਵਰਕਰਮਾ ਜ਼ੀਰਾ ਦੀ ਮੌਤ ਮਿਤੀ 3 ਅਕਤੂਬਰ 2020 ਨੂੰ ਹੋਣ ਤੇ 174 ਸੀ.ਆਰ.ਪੀ.ਸੀ. ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ, ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੀ ਮੌਤ ਅਚਾਨਕ ਨਹੀਂ ਹੋਈ, ਸਗੋਂ ਉਸ ਦੀ ਪਤਨੀ ਕੁਲਵੰਤ ਕੌਰ ਨੇ ਬਾਕੀ ਸਾਥੀਆਂ ਨਾਲ ਹਮਮਸ਼ਵਰਾ ਹੋ ਕੇ ਗੁਰਦੀਪ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਜਾਂ ਪਿਆ ਕੇ ਮੌਤ ਦੇ ਘਾਟ ਉਤਾਰਿਆ ਹੈ।

ਇਹ ਵੀ ਪੜ੍ਹੋ : ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ

ਮਨਜੀਤ ਸਿੰਘ ਨੂੰ ਪਤਾ ਲੱਗਾ ਕਿ ਕੁਲਵੰਤ ਕੌਰ ਦੇ ਨਾਜਾਇਜ਼ ਸਬੰਧ ਸਨ ਤੇ ਗੁਰਦੀਪ ਸਿੰਘ ਇਸ ਬਾਰੇ ਪਤਾ ਲੱਗ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ- ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕੁਲਵੰਤ ਕੌਰ ਪਤਨੀ ਗੁਰਦੀਪ ਸਿੰਘ, ਵਾਸੀ ਮੁਹੱਲਾ ਵਿਸ਼ਵਕਰਮਾ ਜ਼ੀਰਾ, ਸੁਰਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਠੱਠੀਆਂ ਖੁਰਦ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ, ਰਜਵੰਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਮੁਹੱਲਾ ਚੌਧਰੀਆਂ ਨੇੜੇ ਬੱਸ ਅੱਡਾ ਨੋਸ਼ਿਹਰਾ ਪੰਨੂਆਂ, ਤਰਨਤਾਰਨ ਅਤ ਬਲਜੀਤ ਕੌਰ ਪੁੱਤਰੀ ਸ਼ਰਮਾ ਫੌਜੀ ਵਾਸੀ ਨੇੜੇ ਪਲਾਟ ਦਾਣਾ ਮੰਡੀ ਨੋਸ਼ਿਹਰਾ ਪੰਨੂੰਆਂ ਤਰਨਤਾਰਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :ਡਾ.ਐੱਸ.ਪੀ.ਓਬਰਾਏ ਦਾ ਇਕ ਹੋਰ ਵੱਡਾ ਉਪਰਾਲਾ, ਝੁੱਗੀਆਂ 'ਚ ਰਹਿਣ ਵਾਲੇ ਪਰਿਵਾਰਾਂ ਦੀ ਫੜੀ ਬਾਂਹ


Shyna

Content Editor

Related News