ਪਾਤੜਾਂ ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਧੰਦੇ ''ਚ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Monday, Mar 12, 2018 - 06:31 PM (IST)

ਸ਼ੁਤਰਾਣਾ/ਪਾਤੜਾਂ (ਅਡਵਾਨੀ) : ਪਾਤੜਾਂ ਪੁਲਸ ਨੇ ਪਿੰਡ ਦੁਗਾਲ 'ਚ ਨਾਜਾਇਜ਼ ਮਾਈਨਿੰਗ ਦਾ ਧੰਦਾ ਕਰਨ ਵਾਲੇ 4 ਤਸਕਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਲੋਂ ਮਿੱਟੀ ਦੀ ਭਰੀ ਟਰੈਕਟਰ-ਟਰਾਲੀ ਅਤੇ ਜੇ. ਸੀ. ਬੀ. ਬਰਾਮਦ ਹੋਈ ਹੈ। ਇਹ ਆਪਰੇਸ਼ਨ ਪਾਤੜਾਂ ਪੁਲਸ ਅਤੇ ਮਾਈਨਿੰਗ ਵਿਭਾਗ ਨੇ ਸਾਂਝੇ ਤੌਰ 'ਤੇ ਕੀਤਾ। ਜਿਸ ਖੇਤ ਵਿਚ ਇਹ ਨਾਜਾਇਜ਼ ਮਾਈਨਿੰਗ ਦਾ ਧੰਦਾ ਚੱਲ ਰਿਹਾ ਸੀ, ਉਸ ਨੂੰ ਅਜੇ ਤੱਕ ਇਸ ਮਾਮਲੇ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਖਤ ਹਦਾਇਤਾਂ ਕਰਨ 'ਤੇ ਵੀ ਅਜਿਹਾ ਧੰਦਾ ਕਰਨ ਵਾਲੇ ਲੋਕ ਬੇਖੌਫ ਹੋ ਕੇ ਇਸ ਧੰਦੇ ਨੂੰ ਚਲਾ ਰਹੇ ਹਨ। ਅੱਜ ਇਸ 'ਤੇ ਕਾਰਵਾਈ ਕਰਦਿਆਂ ਡੀ. ਐੱਸ. ਪੀ. ਪਾਤੜਾਂ ਦਵਿੰਦਰ ਅੱਤਰੀ ਵੱਲੋਂ ਸਖਤ ਹਦਾਇਤ 'ਤੇ ਪਾਤੜਾਂ ਪੁਲਸ ਨੇ ਪਿੰਡ ਦੁਗਾਲ 'ਚ ਜੋ ਕਾਫੀ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਦਾ ਧੰਦਾ ਚਲਾਇਆ ਜਾ ਰਿਹਾ ਸੀ, ਉਸ ਨੂੰ ਫੜਨ ਲਈ ਸਤਪਾਲ ਏ. ਐੱਸ. ਆਈ. ਕੋਲ ਗੁਪਤ ਸੂਚਨਾ ਦੇ ਆਧਾਰ 'ਤੇ ਜਾਣਕਾਰੀ ਮਿਲੀ ਕਿ ਪਿੰਡ ਦੁਗਾਲ ਦੇ ਖੇਤਾਂ 'ਚ ਜੇ. ਸੀ. ਬੀ. ਮਸ਼ੀਨ ਚਲਾ ਕੇ ਟਰੈਕਟਰ-ਟਰਾਲੀ ਰਾਹੀਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲ ਕੋਈ ਮਨਜ਼ੂਰੀ ਨਹੀਂ ਹੈ। ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਏ. ਐੱਸ. ਆਈ. ਸਤਪਾਲ ਨੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਬਿਕਰਮਜੀਤ ਸਿੰਘ ਨੂੰ ਨਾਲ ਲੈ ਕੇ ਸਾਂਝਾ ਆਪਰੇਸ਼ਨ ਕੀਤਾ, ਜਿਸ ਤਹਿਤ 4 ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਦੁਗਾਲ ਕਲਾਂ, ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਮਾਸਟਰ ਕਾਲੋਨੀ ਖਨੌਰੀ, ਪਰਮਿੰਦਰ ਸਿੰਘ ਪੁੱਤਰ ਕੁਲਦੀਪ ਯੂ. ਪੀ. ਅਤੇ ਜਰਨੈਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਦੁਗਾਲਕਲਾਂ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।