ਜੇਕਰ ਤੁਸੀਂ ਵੀ ਘਰ ਨੌਕਰ ਰੱਖਦੇ ਹੋ ਤਾਂ ਹੋ ਜਾਓ Alert, ਹੈਰਾਨ ਕਰ ਦੇਵੇਗੀ ਇਹ ਖ਼ਬਰ

Saturday, Apr 20, 2024 - 04:37 PM (IST)

ਜੇਕਰ ਤੁਸੀਂ ਵੀ ਘਰ ਨੌਕਰ ਰੱਖਦੇ ਹੋ ਤਾਂ ਹੋ ਜਾਓ Alert, ਹੈਰਾਨ ਕਰ ਦੇਵੇਗੀ ਇਹ ਖ਼ਬਰ

ਖੰਨਾ (ਵਿਪਨ) : ਜੇਕਰ ਤੁਸੀਂ ਵੀ ਘਰ 'ਚ ਨੌਕਰ ਰੱਖਦੇ ਹੋ ਤਾਂ ਇਹ ਖ਼ਬਰ ਸੁਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇੱਥੇ 10 ਦਿਨ ਪਹਿਲਾਂ ਰੱਖੀ ਨੌਕਰਾਣੀ ਆਪਣੇ ਸਾਥੀਆਂ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਈ। ਜਾਣਕਾਰੀ ਮੁਤਾਬਕ ਸੁੰਦਰ ਸਿਟੀ ਸਮਰਾਲਾ ਰੋਡ ਦੇ ਰਹਿਣ ਵਾਲੇ ਦਿਨਕਰ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਕਾਫੀ ਦਿਨਾਂ ਤੋਂ ਬੀਮਾਰ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਜੇਲ੍ਹ 'ਚ ਵੱਡੀ ਘਟਨਾ, ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਦੌਰਾਨ 2 ਲੋਕਾਂ ਦੀ ਮੌਤ (ਵੀਡੀਓ)

ਉਹ ਰੋਜ਼ਾਨਾ ਦੁਪਹਿਰ ਸਮੇਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਸਨ ਅਤੇ ਸ਼ਾਮ ਨੂੰ ਵਾਪਸ ਘਰ ਆਉਂਦੇ ਸੀ। ਅਜੇ ਉਨ੍ਹਾਂ ਨੇ 10 ਦਿਨ ਪਹਿਲਾਂ ਹੀ ਨੇਪਾਲ ਦੀ ਰਹਿਣ ਵਾਲੀ ਇਕ 28 ਸਾਲਾ ਕੁੜੀ ਨੂੰ ਨੌਕਰਾਣੀ ਰੱਖਿਆ ਸੀ। ਬੀਤੇ ਦਿਨ ਕਾਲੀਆ ਪਰਿਵਾਰ ਦੁਪਹਿਰ ਸਮੇਂ ਉਕਤ ਰਿਸ਼ਤੇਦਾਰ ਨੂੰ ਹੀ ਮਿਲਣ ਗਿਆ ਸੀ ਪਰ ਉਹ ਜਲਦੀ ਹੀ ਘਰ ਵਾਪਸ ਆ ਗਏ। ਘਰ ਪੁੱਜ ਕੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ ਤਾਂਕਿਸੇ ਨੇ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਦੂਜੀ ਚਾਬੀ ਨਾਲ ਉਨ੍ਹਾਂ ਨੇ ਤਾਲਾ ਖੋਲ੍ਹਿਆ।

ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਲਈ ਮੌਸਮ ਨੂੰ ਲੈ ਕੇ ਚਿਤਾਵਨੀ ਜਾਰੀ, ਸੋਚ-ਸਮਝ ਕੇ ਨਿਕਲੋ ਘਰੋਂ

ਜਦੋਂ ਅੰਦਰ ਜਾ ਕੇ ਦੇਖਿਆ ਤਾਂ ਕੁੱਝ ਲੋਕ ਮੌਜੂਦ ਸੀ, ਜਿਨ੍ਹਾਂ ਨੇ ਪੂਰੇ ਪਰਿਵਾਰ ਨੂੰ ਫੜ੍ਹ ਕੇ ਇਕ ਕਮਰੇ ਅੰਦਰ ਬੰਦ ਕਰ ਦਿੱਤਾ ਅਤੇ ਡਰਾਇਆ-ਧਮਕਾਇਆ। ਇਸ ਤੋਂ ਬਾਅਦ ਉਕਤ ਲੋਕ ਸੋਨੇ ਦੇ ਗਹਿਣੇ, ਡਾਇਮੰਡ ਸੈੱਟ ਅਤੇ ਘਰ ਦਾ ਹੋਰ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ, ਜਦੋਂ ਕਿ ਨੌਕਰਾਣੀ ਪਹਿਲਾਂ ਹੀ ਫ਼ਰਾਰ ਹੋ ਚੁੱਕੀ ਸੀ। ਜਦੋਂ ਤੱਕ ਪੁਲਸ ਨੂੰ ਸੂਚਨਾ ਦਿੱਤੀ ਗਈ, ਬਹੁਤ ਦੇਰ ਹੋ ਚੁੱਕੀ ਸੀ। ਫਿਲਹਾਲ ਪੁਲਸ ਨੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ 'ਤੇ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਦੋਸ਼ੀਆਂ ਨੂੰ ਫੜ੍ਹਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News